Meanings of Punjabi words starting from ਰ

ਸੰਗ੍ਯਾ- ਰਿਗਵੇਦ. "ਸਾਮਵੇਦ ਰੁਗੁ ਜੁਜਰੁ ਅਥਰਬਣੁ." (ਮਾਰੂ ਸੋਲਹੇ ਮਃ ੧) ਦੇਖੋ, ਵੇਦ.


ਸੰ. रुच्. ਧਾ- ਚਮਕਣਾ, ਖ਼ੁਸ਼ ਹੋਣਾ, ਉਤਸਾਹ ਕਰਨਾ, ਚਾਹਣਾ (ਲੋੜਨਾ). ੨. ਦੇਖੋ, ਰੁਚਿ. "ਜਗ ਝੂਠੇ ਕਉ ਸਾਚੁ ਜਾਨਕੈ ਤਾ ਸਿਉ ਰੁਚ ਉਪਜਾਈ." (ਟੋਢੀ ਮਃ ੯)


ਸੰ. ਸੱਜੀ ਖਾਰ। ੨. ਬਿਜੌਰਾ ਨਿੰਬੂ। ੩. ਲੂਣ.


ਕ੍ਰਿ- ਪਸੰਦ ਆਉਣਾ. ਚੰਗਾ ਲੱਗਣਾ. ਦੇਖੋ, ਰੁਚ ਧਾ. "ਨਾਨਕ ਆਨ ਨ ਰੁਚਤੇ." (ਵਾਰ ਜੈਤ)


ਦੇਖੋ, ਰੁਚਿਰ.


ਰੁਚਿ ਕਰਕੇ. "ਤਿਨ ਸਿਉ ਦ੍ਰਿਸਟਿ ਨ ਕਰੈ ਰੁਚਾਗੈ." (ਸਾਰ ਮਃ ੫)


ਸੰ. ਸੰਗ੍ਯਾ- ਇੱਛਾ ਚਾਹ। ੨. ਕਿਰਣ। ੩. ਸ਼ੋਭਾ। ੪. ਪ੍ਰੇਮ. ਅਨੁਰਾਗ। ੫. ਭੁੱਖ। ੬. ਗੋਰੋਚਨ.


ਦੇਖੋ, ਰੁਚਿਰ.


ਸੰ. ਵਿ- ਚਮਕੀਲਾ। ੨. ਸੁੰਦਰ। ੩. ਮਨਭਾਉਂਦਾ. "ਰੁਚਿਤ ਕਰਹਿ ਸਭ ਸੰਸੈ ਨਾਹੀ." (ਨਾਪ੍ਰ)


ਵਿ- ਰੁਚਿ ਦੇਣ ਵਾਲਾ. ਮਨੋਹਰ. ਸੁੰਦਰ। ੨. ਮਿੱਠਾ. ਮਧੁਰ। ੩. ਸੰਗ੍ਯਾ- ਕੇਸਰ। ੪. ਲੌਂਗ। ੫. ਭੁੱਖ ਵਧਾਉਣ ਵਾਲਾ ਪਦਾਰਥ। ੬. ਮੂਲੀ.