ਸੰ. ਸੰਗ੍ਯਾ- ਰੋਮ. ਵਾਲ. ਜੱਤ.
ਸੰ. ਲੋਮਸ਼ ਵਿ- ਰੋਮਾਂਵਾਲਾ, ਜਿਸ ਦੇ ਸ਼ਰੀਰ ਪੁਰ ਬਹੁਤੇ ਰੋਮ ਹੋਣ। ੨. ਸੰਗ੍ਯਾ- ਮੀਢਾ. ਛੱਤਰਾ। ੩. ਇੱਕ ਰਿਖੀ, ਜਿਸ ਦੇ ਗਲ ਵਿੱਚ ਪਰੀਕ੍ਸ਼ਿਤ ਨੇ ਮੋਇਆ ਹੋਇਆ ਸੱਪ ਪਾ ਦਿੱਤਾ ਸੀ ਅਰ ਲੋਮਸ਼ ਦੇ ਚੇਲੇ ਸ਼੍ਰਿੰਗੀ ਰਿਖੀ ਨੇ ਸ੍ਰਾਪ ਦਿੱਤਾ ਸੀ ਕਿ ਸੱਤਵੇਂ ਦਿਨ ਤਕ੍ਸ਼੍ਕ ਨਾਗ ਪਰੀਕ੍ਸ਼ਿਤ ਨੂੰ ਡੰਗੇਗਾ. ਮਹਾਭਾਰਤ ਅਨੁਸਾਰ ਲੋਮਸ਼ ਰਿਖੀ ਅਮਰ ਹੈ. ਇਸ ਨੇ ਰਾਜਾ ਯੁਧਿਸ਼੍ਟਿਰ ਨੂੰ ਸਾਰੇ ਤੀਰਥਾਂ ਦੀ ਯਾਤ੍ਰਾ ਕਰਵਾਈ ਸੀ. "ਚਉਦਹ ਇੰਦ੍ਰ ਵਿਣਾਸ ਕਾਲ ਬ੍ਰਹਮੇ ਦਾ ਇੱਕ ਦਿਵਸ ਵਿਹਾਵੈ ਧੰਦੇ ਹੀ ਬ੍ਰਹਮਾ ਮਰੈ, ਲੋਮਸ ਦਾ ਇਕ ਰੋਮ ਛਿਜਾਵੈ." (ਭਾਗੁ)#ਅਰਥਾਤ- ਬ੍ਰਹਮਾ ਦੇ ਇੱਕ ਦਿਨ ਵਿੱਚ ਚੌਦਾਂ ਇੰਦ੍ਰ ਹੋਕੇ ਮਰ ਜਾਂਦੇ ਹਨ, ਅਰ ਅਜੇਹੇ ਦਿਨਾਂ ਦੇ ਸੌ ਵਰ੍ਹੇ ਬ੍ਰਹਮਾ ਉਮਰ ਭੋਗਦਾ ਹੈ. ਬ੍ਰਹਮਾ ਦੇ ਮਰਨ ਤੇ ਲੋਮਸ ਭੱਦਣ ਕਰਾਉਣ ਦੀ ਥਾਂ, ਕੇਵਲ ਇੱਕ ਰੋਮ ਪੁੱਟ ਛੱਡਦਾ ਹੈ ਕਿ ਬ੍ਰਹਮਾ ਰੋਜ ਪਿਆ ਮਰਦਾ ਹੈ, ਕੌਣ ਨਿਤ ਭੱਦਣ ਕਰਾਵੇ.
nan
ਸੰਗ੍ਯਾ- ਲੋਮਹਰ੍ਸਣ. ਰੋਮਾਂਚ. ਰੋਮਾਂ ਦਾ ਖੜੇ ਹੋਣਾ। ੨. ਕਹਾਣੀ ਸੁਣਾਕੇ ਰੋਮਾਂਚ ਕਰ ਦੇਣ ਵਾਲਾ ਇੱਕ ਰਿਖੀ, ਜੋ ਉਗ੍ਰਸ਼੍ਰਵਾ ਦਾ ਪੁਤ੍ਰ ਅਤੇ ਵ੍ਯਾਸ ਦਾ ਚੇਲਾ ਸੀ. ਇਸ ਦਾ ਪ੍ਰਸਿੱਧ ਨਾਮ "ਸੂਤ" ਹੈ. ਇਹ ਨੈਮਿਸਾਰਣ੍ਯ ਵਿੱਚ ਰਿਖੀਆਂ ਨੂੰ ਪੁਰਾਣ ਕਥਾ ਸੁਣਾਇਆ ਕਰਦਾ ਸੀ. ਇੱਕ ਵਾਰ ਇਸ ਨੇ ਬਲਭਦ੍ਰ ਦਾ ਖੜਾ ਹੋਕੇ ਸ੍ਵਾਗਤ ਨਾ ਕੀਤਾ. ਇਸ ਅਪਰਾਧ ਦੇ ਬਦਲੇ ਉਸ ਦੇ ਹੱਥੋਂ ਮਾਰਿਆ ਗਿਆ. ਕਈਆਂ ਨੇ ਪਰਾਸ਼ਰ ਦੇ ਹੱਥੋਂ ਇਸ ਦਾ ਮਰਨਾ ਲਿਖਿਆ ਹੈ.
ਲੋਮਗਰਤ. ਦੇਖੋ, ਮਸਾਮ.
ਵਿ- ਜਿਸ ਦੇ ਪੈਰ ਰੋਮਾਂ ਵਾਲੇ ਹੋਣ। ੨. ਸੰਗ੍ਯਾ- ਅੰਗ ਦੇਸ਼ ਦਾ ਇੱਕ ਰਾਜਾ, ਜਿਸ ਨੇ ਦੇਸ਼ ਵਿੱਚ ਵਰਖਾ ਕਰਾਉਣ ਲਈ ਸ਼੍ਰਿੰਗੀ ਰਿਖੀ (ਰਿਸ਼੍ਯ ਸ਼੍ਰਿੰਗ) ਨੂੰ ਬੁਲਾਇਆ ਸੀ. ਇਸ ਨੂੰ ਰੋਮਪਾਦ ਭੀ ਲਿਖਿਆ ਹੈ. ਦੇਖੋ, ਸਿੰਗੀਰਿਖਿ.
ਦੇਖੋ, ਲੋਇ.
ਦੇਖੋ, ਲੋਇਣ.
ਸੰਗ੍ਯਾ- ਲੋੜ. ਚਾਹ. ਰੁਚਿ. "ਦੇਖਨ ਕੀ ਚਿਤ ਮੇ ਬਹੁ ਲੋਰ." (ਗੁਪ੍ਰਸੂ) ੨. ਲਹਿਰ. ਤਰੰਗ। ੩. ਨਸ਼ੇ ਦੀ ਝੋਕ, ਪੀਨਕ.
ਲੋੜੋ. ਚਾਹੋ। ੨. ਲੋਰਉਂ. ਚਾਹੋਂ "ਸੋ ਸਹੁ ਲੋਰਉ." (ਸੂਹੀ ਫਰੀਦ) ੩. ਦੇਖੋ, ਫੀਲੁ.
ਲੋੜਹਿ. ਲੋੜਦਾ (ਚਾਹੁਁਦਾ) ਹੈ। ੨. ਲੋਰਹਿ". ਲੋੜਦੇ ਹਨ. "ਜੀਵਨ ਲੋਰਹਿ ਭਰਮ ਮੋਹ, ਨਾਨਕ ਤੇਊ ਗਵਾਰ." (ਬਾਵਨ)
ਲੋੜੋ. ਚਾਹੋ। ੨. ਲੋਰਹੁਁ. ਲੋੜਦੇ ਹੋਂ। ੩. ਲੋੜਦਾ ਹਾਂ.