Meanings of Punjabi words starting from ਚ

ਸੰਗ੍ਯਾ- ਅੰਗੂਠੇ ਅਤੇ ਮਧ੍ਯਮਾ ਅੰਗੁਲਿ ਦੇ ਮੇਲ ਤੋਂ ਕੀਤੀ ਹੋਈ ਧੁਨੀ. ਸੰ. ਛੋਟਿਕਾ। ੨. ਉਤਨੀ ਵਸਤੁ ਜੋ ਅੰਗੂਠੇ ਅਤੇ ਤਰਜਨੀ ਅੰਗੁਲਿ ਵਿੱਚ ਆ ਸਕੇ. ਜਿਵੇਂ- ਚੁਟਕੀਭਰ ਲੂਣ। ੩. ਚੂੰਢੀ.


ਕੱਟੇ. ਕਤਰੇ. ਟੁੱਕੇ. ਦੇਖੋ, ਚੁਟ ਧਾ. "ਤ੍ਰਸਾਏ, ਚੁਟਾਏ." (ਰਾਮਾਵ)


ਸੰਗ੍ਯਾ- ਚੁਟ ਚੁਟ ਧੁਨਿ। ੨. ਚਿੜੀ ਆਦਿ ਪੰਛੀਆਂ ਦਾ ਸ਼ੋਰ। ੩. ਚਾਰ ਟਾਹਣੀਆਂ ਵਾਲੀ ਇੱਕ ਟਾਲ੍ਹੀ (ਸ਼ੀਸ਼ਮ), ਜੋ ਗੁਰੂ ਹਰਗੋਬਿੰਦ ਸਾਹਿਬ ਦੇ ਸਸੁਰਾਰ ਮੰਡਿਆਲੀ ਵਿੱਚ ਹੈ. ਜਿਸ ਹੇਠ ਜਗਤਗੁਰੂ ਵਿਰਾਜਦੇ ਰਹੇ. "ਨਾਮ ਚੁਟਾਲਾ ਯਾਹਿ, ਜੋਉ ਦਰਸ ਇੱਛਾ ਕਰੈ." (ਗੁਵਿ ੬) ਦੇਖੋ, ਮੰਡਿਆਲੀ.


ਸੰਗ੍ਯਾ- ਚੋਟੀ. ਬੋਦੀ. ਸ਼ਿਖਾ. "ਹੋਇ ਬਡੀ ਤੁਮਰੀ ਚੁਟੀਆ." (ਕ੍ਰਿਸਨਾਵ) ੨. ਦੇਖੋ, ਚੋਟੀ.


ਸੰਗ੍ਯਾ- ਚੋਟੀ (ਬੋਦੀ) ਵਾਲਾ ਉਡੁ (ਤਾਰਾ). ਧੂਮਕੇਤੁ. "ਚੁਟੀਆਉਡੁ ਤੇਜ ਮਨੋ ਦਰਸਾਯੋ." (ਕ੍ਰਿਸਨਾਵ)