Meanings of Punjabi words starting from ਨ

ਸੰਗ੍ਯਾ- ਚੰਦ੍ਰਮਾ, ਦੇਖੋ, ਨਕ੍ਸ਼੍‍ਤ੍ਰਪਤਿ. "ਲਜਤ ਲਖ ਕੋਟਿ ਨਿਖਤਪਤਿ." (ਗ੍ਯਾਨ)


ਦੇਖੋ, ਨਕ੍ਸ਼੍‍ਤ੍ਰ.


ਸੰ. ਨਿਸਦ੍ਯਾ. ਸੰਗ੍ਯਾ- ਜਿਸ ਉੱਤੇ ਬੈਠਿਆ ਜਾਵੇ. ਛੋਟੀ ਚਾਰਪਾਈ. ਮੰਜੀ। ੨. ਹੱਟ. ਦੁਕਾਨ, ਜਿਸ ਪੁਰ ਲੋਕ ਆਕੇ ਬੈਠਣ. "ਸੌਦਾ ਵਿਸੇਖ ਹੀ ਦੇਖ ਨਿਖਦ੍ਯਾ ਮੇਂ" (ਨਾਪ੍ਰ)


ਕ੍ਰਿ- ਨਿਕ੍ਸ਼੍‍ਰਣ. ਅਲਗ ਹੋਣਾ. ਟਪਕਣਾ. ਮੈਲ ਦਾ ਖਰਕੇ ਅਲਗ ਹੋਣਾ. ਸਾਫ ਹੋਣਾ। ੨. ਨਿਖੜਨਾ. ਜੁਦਾ ਹੋਣਾ. ਵਿਛੁੜਨਾ. "ਮਾਨ ਕੀਓ ਨਿਖਰੀ ਤਨ ਤੇ." (ਕ੍ਰਿਸਨਾਵ)


ਸੰ. ਨਿਖਰ੍‍ਵ. ਸੰਗ੍ਯਾ- ਦਸ਼ ਖਰ੍‍ਵ, ੧੦੦੦੦੦੦੦੦੦੦੦। ੨. ਵਿ- ਬਾਂਉਨਾ. ਵਾਮਨ.