ਸੰਗ੍ਯਾ- ਵਾਹੁਣ ਦੀ ਕ੍ਰਿਯਾ. ਖੇਤ ਦੀ ਵਹਾਈ। ੨. ਮੰਜੇ ਦੀ ਪਾਟੀ. "ਚੂੜਾ ਭੰਨੁ ਪਲੰਘ ਸਿਉ ਮੁੰਧੇ ਸਣੁ ਬਾਹੀ." (ਵਡ ਮਃ ੧) ੩. ਤਾਲ ਆਦਿ ਦੇ ਚਾਰੇ ਪਾਸਿਆਂ ਦੀ ਲੰਬਾਈ ਚੌੜਾਈ. "ਬਾਹੀ ਚਾਰੋਂ ਏਕ ਸਮਾਨ." (ਗੁਪ੍ਰਸੂ) ੪. ਬਾਹੁ. ਭੁਜਾ. "ਛੂਟਤ ਨਹੀ ਕੋਟਿ ਲਖ ਬਾਹੀ." (ਸੁਖਮਨੀ) ਕ੍ਰੋੜਹਾ ਬਾਹਾਂ ਕਰਕੇ. ਭਾਵ- ਅਨੰਤ ਸਹਾਇਕ ਹੋਣ ਪੁਰ ਭੀ। ੫. ਸੰ. वाहिन. ਵਿ- ਚਲਾਉਣ ਵਾਲਾ. ਹੱਕਣ ਵਾਲਾ. ਦੇਖੋ, ਚਾਕਚੂੰਧਰ। ੬. ਸੰਗ੍ਯਾ- ਸਵਾਰੀ. ਯਾਨ.
ਦੇਖੋ, ਬਾਸੀਅੜਾ.
ਸੰਗ੍ਯਾ- ਬਾਈ ਪਿੰਡਾਂ ਦਾ ਸਮੁਦਾਯ। ੨. ਇੱਕ ਜਾਤਿ ਦੇ ਲੋਕਾਂ ਦੇ ਬਾਈ ਗ੍ਰਾਮ। ੩. ਖਾਸ ਕਰਕੇ ਮੇਹਰਾਜ ਦੇ ਬੈਰਾੜਾਂ ਦੇ ੨੨ ਪਿੰਡ, ਜੋ ਜਿਲਾ ਫਿਰੋਜ਼ਪੁਰ ਵਿੱਚ ਹਨ. ਇਹ ਗ੍ਰਾਮ ੨੫ ਹੋ ਗਏ ਹਨ, ਪਰ ਨਾਮ "ਬਾਹੀਆ" ਹੀ ਪ੍ਰਸਿੱਧ ਹੈ.#ਕੁਲਚੰਦ ਦੀ ਉਲਾਦ ਪਾਸ- ਪੂਹਲਾ, ਪੂਹਲੀ, ਵੇਗਾ ਲਹਿਰਾ, ਢਿੱਲਵਾ, ਮਾੜੀ ਮਾਨਾ ਵਾਲੀ.#ਕਾਲੇ ਦੀ ਉਲਾਦ- ਪਾਸ- ਨਥਾਣਾ, ਗੰਗਾ ਅਤੇ ਬੁਰਜ.#ਸੰਦਲੀ ਦੀ ਉਲਾਦ ਪਾਸ- ਪੰਜੇ ਕਲਿਆਣਾ, ਬੱਜੋਆਣਾ ਅਤੇ ਕਾਣੀ ਭੈਣੀ.#ਕਰਮਚੰਦ ਦੀ ਉਲਾਦ ਪਾਸ- ਚਾਰੇ ਲੈਹਰੇ, ਗਿੱਦੜ, ਨਾਥਪੁਰਾ, ਛੰਨਾ ਅਤੇ ਬਾਠ.#ਸੇਮੇ ਦੀ ਉਲਾਦ ਪਾਸ- ਸੇਮਾ ਪਿੰਡ.#ਮੇਹਰਾਜ (ਮਰ੍ਹਾਝ) ਸਾਰਿਆਂ ਦਾ ਸਾਂਝਾ.#ਬਾਹੀਆ ਅੰਗ੍ਰੇਜ਼ੀ ਸਰਕਾਰ ਦੇ ਅਧੀਨ ਅਗਸਤ ਸਨ ੧੮੩੩ ਵਿੱਚ ਹੋਇਆ. ਬਾਹੀਏ ਦੇ ਸਾਰੇ ਬੈਰਾੜ ਮੁਆਫ਼ੀਦਾਰ ਹਨ.
ਦੇਖੋ, ਬਾਸੀਅੜਾ.
ਸੰਗ੍ਯਾ- ਭੁਜਾ. ਬਾਂਹ। ੨. ਵਾਹੁ ਸਬਦ ਭੀ ਸਹੀ ਹੈ.
ਇੱਕ ਸੂਰਜਵੰਸ਼ੀ ਰਾਜਾ, ਜੋ ਸਗਰ ਦਾ ਪਿਤਾ ਸੀ। ੨. ਬਾਉਨੇ (ਵਾਮਨ) ਦੀ ਸ਼ਕਲ ਵਿੱਚ ਹੋਇਆ ਰਾਜਾ ਨਲ, ਜੋ ਅਯੋਧ੍ਯਾ ਦੇ ਰਾਜੇ ਦਾ ਰਥਵਾਹੀ ਸੀ.
ਸੰਗ੍ਯਾ- ਬਾਹੁ (ਭੁਜਾ) ਤੋਂ ਪੈਦਾ ਹੋਇਆ ਕ੍ਸ਼੍ਤ੍ਰਿਯ. ਛਤ੍ਰੀ। ੨. ਵਾਹੁਜ ਸ਼ਬਦ ਭੀ ਸਹੀ ਹੈ. ਦੇਖੋ, ਚਾਰ ਵਰਣ.
ਦੇਖੋ, ਬਾਹਣਾ.