Meanings of Punjabi words starting from ਮ

ਸ਼੍ਰੀ ਗੁਰੂ ਗੋਬਿੰਦਸਿੰਘ ਜੀ ਮਹਾਰਾਜ ਦਾ ਇੱਕ ਅਨੰਨ ਸੇਵਕ, ਜੋ ਮਹਾਨ ਸੰਤੋਖੀ ਸੀ. ਦੇਖੋ, ਬਹਿਬਲ.


ਦੇਖੋ, ਮਲਿਆਗਰ. "ਮਲਿਆਗਰੁ ਭੁਯੰਗਮ ਬੇਢਿਓ." (ਸ. ਕਬੀਰ)


ਦੇਖੋ, ਮਲਆਨਲ.


ਦੇਖੋ, ਮਲਕ.


ਦੇਖੋ, ਭਾਗੋ ਮਲਿਕ.


ਅ਼. [ملکہ] ਸੰਗ੍ਯਾ- ਮਲਿਕ ਦੀ ਰਾਣੀ. ਮਹਾਰਾਗ੍ਯੀ (राज्ञी). ੨. ਅਭ੍ਯਾਸ. ਪਰਿਪਾਟੀ। ੩. ਦੇਖੋ, ਮੱਲਿਕਾ. "ਮਲਿਕਾ ਸੁਮਨ ਬਿਸੇਖ." (ਨਾਪ੍ਰ)


ਸੰ. ਸੰਗ੍ਯਾ- ਚਮੇਲੀ ਦੀ ਕਿਸਮ ਦਾ ਇੱਕ ਸੁਗੰਧ ਵਾਲੇ ਫੁੱਲਾਂ ਦਾ ਪੌਧਾ. ਮੱਲੀ. Jasminum Zambac। ੨. ਇੱਕ ਛੰਦ. ਲੱਛਣ- ਚਾਰ ਚਰਣ. ਪ੍ਰਤਿ ਚਰਣ ਰ, ਜ, ਗ, ਲ, , , , , ਅਥਵਾ ਗੁਰੁ ਲਘੁ ਕ੍ਰਮ ਨਾਲ ਅੱਠ ਅੱਖਰ. ਇਸ ਦਾ ਨਾਮ "ਸਾਮਾਨੀ" ਭੀ ਹੈ.#ਉਦਾਹਰਣ-#ਪ੍ਰਾਤ ਹੀ ਸਨਾਨਾ ਠਾਨ,#ਸ਼੍ਰੀ ਅਕਾਲ ਲਾਯ ਧ੍ਯਾਨ,#ਫੇਰ ਕੀਜਿਯੇ ਵਿਹਾਰ,#ਰੀਤਿ ਸਿੰਖ ਹੈ ਵਿਚਾਰ.#੩. ਸਵੈਯੇ ਦੀ ਇੱਕ ਜਾਤਿ. ਦੇਖੋ, ਸਵੈਯੇ ਦਾ ਰੂਪ ੨੮.


ਮਲਯਗਿਰਿ ਦਾ. "ਮੈਲਾਗਰੁ ਮਲਿਗਾਰੇ." (ਨਟ ਅਃ ਮਃ ੪) ਮਲਯ ਪਹਾੜ ਦਾ ਚੰਦਨ.


ਸੰ. ਮਲਿਨਿਤ. ਵਿ- ਮੈਲਾ. ਮਲਿਨਤਾ ਸਹਿਤ. "ਮਲਿਤ ਬਸਤ੍ਰ ਤਨ ਧਰੇ." (ਪਾਰਸਾਵ) ੨. ਮਲਿਆ (ਮਸਲਿਆ) ਹੋਇਆ.