Meanings of Punjabi words starting from ਨ

ਦੇਖੋ, ਨਿਖਿਲ.


ਸੰ. ਨਿਸਾਦ. ਸੰਗ੍ਯਾ- ਇੱਕ ਜੰਗਲੀ ਨੀਚ ਜਾਤਿ. ਵਿਸਨੁ ਪੁਰਾਣ ਵਿੱਚ ਕਥਾ ਹੈ ਕਿ ਰਾਜਾ ਵੇਣ ਦੀ ਲੋਥ ਨੂੰ ਰਿਖੀਆਂ ਨੇ ਮਸਲਿਆ, ਤਾਂ ਉਸ ਦੇ ਪੱਟ ਵਿੱਚੋਂ ਕਾਲਾ ਅਤੇ ਠੇਂਗਣਾ ਪੁਰਖ ਪ੍ਰਗਟਿਆ, ਰਿਖੀਆਂ ਨੇ ਉਸ ਨੂੰ ਆਖਿਆ ਨਿਸੀਦ (ਬੈਠਜਾ) ਜਿਸ ਤੋਂ ਨਿਸਾਦ ਸੰਗ੍ਯਾ ਹੋਈ, ਇਸੇ ਤੋਂ ਨਿਸਾਦ ਜਾਤਿ ਸੰਸਾਰ ਵਿੱਚ ਫੈਲੀ, ਦੇਖੋ, ਵੈਣ ੩। ੨. ਸ਼ੂਦ੍ਰਾ (ਸ਼ੂਦ੍ਰੀ) ਦੇ ਪੇਟ ਤੋਂ ਬ੍ਰਾਹਮਣ ਦਾ ਪੁਤ੍ਰ. ਦੇਖੋ, ਮਨੁਸਿਮ੍ਰਿਤਿ ਅਃ ੧੦. ਸ਼ਃ ੮। ੩. ਸੰਗੀਤ ਅਨੁਸਾਰ ਸੱਤਵਾਂ ਸ੍ਵਰਯ ਦੇਖੋ, ਸ੍ਵਰ.


ਵਿ- ਬਹੁਤ ਖ਼ਾਲਿਸ. ਵਿਸ਼ੁੱਧ. ਨਿਰੋਲ. ਅਤਯੰਤ ਨਿਰਮਲ. ਦੇਖੋ, ਨਿ. "ਤਬ ਖਾਲਸਾ ਤਾਹਿ ਨਿਖਾਲਸ ਜਾਨੈ." (ਸਵੈਯੇ ੩੩)