Meanings of Punjabi words starting from ਬ

ਬਾਹਾਂ ਦੀ ਤਾਕਤ. ਭੁਜਾਬਲ.


ਸੰਗ੍ਯਾ- ਭੁਜਾਯੁੱਧ. ਬਿਨਾ ਸ਼ਸਤ੍ਰ ਤੋਂ ਕੇਵਲ ਬਾਹਾਂ ਦੀ ਲੜਾਈ। ੨. ਕੁਸ਼੍ਤੀ.


ਕ੍ਰਿ. ਵਿ- ਬਹੁਰ. ਫੇਰ. ਪੁਨਹ. "ਜੋ ਜਨ ਪਾਰਬ੍ਰਹਮ ਅਪਨੇ ਕੀਨੇ, ਤਿਨ ਕਾ ਬਾਹੁਰਿ ਕਛ ਨ ਬੀਚਾਰੇ. (ਟੋਡੀ ਮਃ ੫) ੨. ਸੰਗ੍ਯਾ- ਬਾਹੁ (ਭੁਜਾ) ਦਾ ਵਸਤ੍ਰ. ਆਸਤਾਨੇ ਜਾਮੈਂ ਦੀ ਬਾਂਹ. ਬਾਹੁਲ. "ਜਾਮੇ ਕੀ ਬਾਹੁਰ ਮੈ ਵਾਨੂੰ (ਗੁਵਿ ੧੦)


ਦੇਖੋ, ਬਾਹਰ ੨। ੨. ਸੰ. ਬਾਹੁਲਬ. ਸੰਗ੍ਯਾ- ਅਧਿਕਤਾ, ਜ੍ਯਾਦਤੀ। ੩. ਡਿੰਗ, ਕੱਤਕ ਮਹੀਨਾ। ਸੰ. ਬਾਹੁਲ ਅੱਗ। ੫. ਲੋਹੇ ਦਾ ਦਸਤਾਨਾ.


ਕ੍ਰਿ. ਵਿ. ਟਿਰ. ਬਹੁਰ. ਪੁਨ:


ਕ੍ਰਿ- ਬਾਹੁ ਫੜਨਾ. ਭੁਜਾ ਪਕੜਨੀ। ੨. ਸਹਾਇਕ ਹੋਣਾ। ੩. ਸਹਾਇਤਾ ਲਈ ਪਹੁੰਚਣਾ. "ਅਜੈ ਸੁ ਰਬੁ ਨ ਬਾਹੁੜਿਓ." (ਸ. ਫਰੀਦ)


ਬਹੁਰ. ਫਿਰ. ਦੁਬਾਰਾ. ਹਟਕੇ. "ਹਉ ਬਾਹੁੜਿ ਛਿੰਝ ਨ ਨਚਊ." (ਸ੍ਰੀ ਮਃ ੫. ਪੈਪਾਇ)


ਸੰਗ੍ਯਾ- ਬਾਹੁ (ਭੁਜਾ) ਖੜੀ ਕਰਕੇ ਸਹਾਇਤਾ ਲਈ ਪੁਕਾਰਨ ਦੀ ਕ੍ਰਿਯਾ. ਮੇਰੀ ਬਾਂਹ ਫੜੀਂ, ਇਹ ਵਾਕ ਕਹਿਕੇ ਪੁਕਾਰਨਾ.