Meanings of Punjabi words starting from ਭ

ਸੰ. ਸੰਗ੍ਯਾ- ਪ੍ਰਿਥਿਵੀ ਆਦਿ ਤਤ੍ਵ ਅਥਵਾ ਭੂਤ ਪ੍ਰੇਤਾਦਿ ਦ੍ਵਾਰਾ ਹੋਣ ਵਾਲਾ ਦੁੱਖ। ੨. ਵਿ- ਭੂਤ (ਤੱਤਾਂ) ਦਾ। ੩. ਭੂਤ ਪ੍ਰੇਤਾਂ ਦਾ। ੪. ਸੰਗ੍ਯਾ- ਸ਼ਿਵ। ੫. ਮੋਤੀ.


ਤੱਤਾਂ ਦੇ ਜਾਣਨ ਦਾ ਇਲਮ। ੨. ਭੂਤ ਪ੍ਰੇਤ ਡਾਕਿਨੀ ਪਿਸ਼ਾਚ ਆਦਿਕ ਦਾ ਗ੍ਯਾਨ ਅਤੇ ਉਨ੍ਹਾਂ ਸੰਬੰਧੀ ਮੰਤ੍ਰ ਜਪ ਆਦਿਕ ਜਿਸ ਤੋਂ ਸਮਝੇ ਜਾਣ.


ਦੇਖੋ, ਭਉਣ ਅਤੇ ਭਉਨ.


ਸੰ. ਵਿ- ਭੂਮਿ (ਪ੍ਰਿਥਿਵੀ) ਨਾਲ ਹੈ ਜਿਸ ਦਾ ਸੰਬੰਧ। ੨. ਮਿੱਟੀ ਦਾ ਬਣਿਆ ਹੋਇਆ। ੩. ਸੰਗ੍ਯਾ- ਅੰਨ, ਜੋ ਜ਼ਮੀਨ ਤੋਂ ਉਪਜਦਾ ਹੈ। ੪. ਪਾਣੀ। ੫. ਰਜ. ਧੂਲਿ. ਧੂੜ। ੬. ਤਾਰਕ ਦੈਤ੍ਯ। ੭. ਮੰਗਲ ਗ੍ਰਹ। ੮. ਮੰਗਲਵਾਰ. "ਆਦਿਤ ਸੋਮ ਭੌਮ ਬੁਧ ਹੂ ਬ੍ਰਿਹਸਪਤਿ." (ਭਾਗੁ ਕ) ੯. ਦੇਖੋ, ਭੌਮਾਸੁਰ.


ਭੂਮਿ (ਪ੍ਰਿਥਿਵੀ) ਤੋਂ ਉਪਜਿਆ ਇੱਕ ਅਸੁਰ. ਇਸ ਦਾ ਦੂਜਾ ਨਾਮ ਨਰਕਾਸੁਰ ਹੈ. ਵਿਸਨੁਪੁਰਾਣ ਵਿੱਚ ਕਥਾ ਹੈ ਕਿ ਜਦ ਵਿਸਨੁ ਨੇ ਵਰਾਹ (ਸੂਰ) ਦਾ ਰੂਪ ਧਾਰਿਆ, ਤਦ ਪ੍ਰਿਥਿਵੀ ਨੇ ਉਸ ਨਾਲ ਭੋਗ ਕਰਕੇ ਨਰਕ ਨਾਮਕ ਪੁਤ੍ਰ ਪੈਦਾ ਕੀਤਾ. ਭੌਮਾਸੁਰ ਪ੍ਰਾਗਜ੍ਯੋਤਿਸਪੁਰ ਦਾ (ਜੋ ਪੁਣ ਆਸਾਮ ਵਿੱਚ ਗੋਹਾਟੀ ਨਾਮ ਤੋਂ ਪ੍ਰਸਿੱਧ ਹੈ) ਰਾਜਾ ਸੀ. ਕ੍ਰਿਸਨ ਜੀ ਨੇ ਇਸ ਨੂੰ ਮਾਰਕੇ ਸੋਲਾਂ ਹਜਾਰ ਇੱਕ ਸੌ ਕੰਨ੍ਯਾ, ਜੋ ਉਸ ਨੇ ਵਰਣ ਲਈ ਜਮਾ ਕੀਤੀਆਂ ਸਨ, ਵਿਆਹੀਆਂ.


ਭ੍ਰਮਰ. ਦੇਖੋ, ਭਉਰ। ੨. ਜੀਵਾਤਮਾ. "ਤਿਸ ਕੋ ਭੌਰ ਹਮਹੁ ਗਹਿਰਾਖਾ." (ਗੁਪ੍ਰਸੂ) ੩. ਘੁਮੇਰੀ. ਚਕ੍ਰ.