Meanings of Punjabi words starting from ਲ

ਸੰਗ੍ਯਾ- ਭੰਡ. ਮਖ਼ੌਲੀਆ। ੨. ਭੜੂਆ. ਭੇਟੂ. ਦੱਲਾ.


ਦੇਖੋ, ਲੋਲੁਪ.


ਸੰ. ਸੰਗ੍ਯਾ- ਜੀਭ. ਰਸਨਾ। ੨. ਲੱਛਮੀ। ੩. ਦੇਖੋ, ਲੋੱਲਾ.


ਵਿ- ਜਿਸ ਦੀ ਲੋਲਾ (ਜੀਭ) ਬਹੁਤ ਚਲਦੀ ਹੈ, ਬਕਬਾਦੀ। ੨. ਬਿਨਾ ਵਿਚਾਰੇ ਕਹਿਣ ਵਾਲਾ.


ਦੇਖੋ, ਲੋਲਾਕ.


ਫ਼ਾ. [لولی] ਲੂਲੀ. ਸੰਗ੍ਯਾ- ਵੇਸ਼੍ਯਾ. ਕੰਚਨੀ. ਦੇਖੋ, ਲੋਲੀਆਂ.


ਫ਼ਾ. [لولیاں] ਲੂਲੀਆਂ. ਲੂਲੀ (ਕੰਚਨੀ) ਦਾ ਬਹੁਵਚਨ. "ਕੁੱਟਣੀਆਂ ਤੇ ਲੋਲੀਆਂ." (ਮਗੋ)


ਸੰ. ਵਿ- ਬਹੁਤ ਲਾਲਚ ਵਾਲਾ. ਅਤਿ ਲੋਭ ਯੁਕ੍ਤ. "ਕਪਟੀ ਨਿੰਦਕ ਲੋਲੁਪ ਨਿਗੁਰੇ." (ਸਲੇਹ)