Meanings of Punjabi words starting from ਜ

ਵਿ- ਜੰਗ ਕਰਨ ਵਾਲੀ. ਲੜਾਕੀ. "ਜਿੰਗੜਾ ਜਾਲਪਾ." (ਪਾਰਸਾਵ)


ਫ਼ਾ. [زِند] ਜ਼ਿੰਦ. ਸੰਗ੍ਯਾ- ਪ੍ਰਾਣ। ੨. ਰੂਹ਼. ਜੀਵਨਸੱਤਾ. "ਜਿੰਦੁ ਵਹੁਟੀ ਮਰਣ ਵਰ." (ਸ. ਫਰੀਦ) ੩. ਮਨ. ਅੰਤਹਕਰਣ. "ਉਹ ਰਸੁ ਜਾਣੈ ਜਿੰਦੁ." (ਸ੍ਰੀ ਮਃ ੫) ੪. ਜੀਵਨ. ਜ਼ਿੰਦਗੀ. "ਕਰਿ ਕਿਰਪਾ ਰਾਖੀ ਜਿੰਦੁ." (ਸ੍ਰੀ ਮਃ ੫)


ਦੇਖੋ, ਜਿੰਦਾ। ੨. ਫ਼ਾ. [ژِندہ] ਜਿੰਦਹ. ਵਿ- ਖੌਫ਼ਨਾਕ. ਭਯਾਨਕ। ੩. ਸੰਗ੍ਯਾ- ਗੋਦੜੀ. ਕੰਥਾ.


ਦੇਖੋ, ਜਿੰਦਪੀਰ.


ਫ਼ਾ. [زِندہ پیِل] ਜਿੰਦਹ ਪੀਲ. ਭਯਾਨਕ ਹਾਥੀ. ਖ਼ੂਨੀ ਹਾਥੀ.


ਪਿੰਡ ਚਾੜ (ਜਿਲਾ ਸਿਆਲਕੋਟ, ਤਸੀਲ ਜਫਰਵਾਲ) ਨਿਵਾਸੀ ਸਰਦਾਰ ਮੰਨਾ ਸਿੰਘ ਅਉਲਖ ਜੱਟ ਦੀ ਪੁਤ੍ਰੀ, ਮਹਾਰਾਜਾ ਰਣਜੀਤ ਸਿੰਘ ਦੀ ਮਹਾਰਾਨੀ ਅਤੇ ਮਹਾਰਾਜਾ ਦਲੀਪ ਸਿੰਘ ਦੀ ਮਾਤਾ. ਲਹੌਰ ਦਾ ਰਾਜਪ੍ਰਬੰਧ ਅੰਗ੍ਰੇਜ਼ੀ ਸਰਕਾਰ ਦੇ ਹੱਥ ਆਉਣ ਪੁਰ ਕੁਝ ਗਲਤਫ਼ਹਿਮੀ ਦੇ ਕਾਰਣ ਇਸ ਮਹਾਰਾਨੀ ਨੂੰ ਗਵਰਨਮੇਂਟ ਨੇ ਲਹੌਰੋਂ ਲੈ ਜਾਕੈ ਪਹਿਲਾਂ ਸ਼ੇਖੂਪੁਰੇ ਨਜਰਬੰਦ ਰੱਖਿਆ, ਫੇਰ ੧੯. ਅਗਸਤ ਸਨ ੧੮੪੯ ਨੂੰ ਚੁਨਾਰ (ਯੂ. ਪੀ. ਜਿਲਾ ਮਿਰਜਾਪੁਰ) ਦੇ ਕਿਲੇ ਕੈਦ ਕੀਤਾ. ਇੱਥੋਂ ਇਹ ਫਕੀਰੀ ਭੇਸ ਵਿੱਚ ਕੈਦੋਂ ਨਿਕਲਕੇ ਨੈਪਾਲ ਚਲੀ ਗਈ ਅਤੇ ਉੱਥੇ ਸਨਮਾਨ ਸਹਿਤ ਰਹੀ. ਸਨ ੧੮੬੧ ਵਿੱਚ ਮਹਾਰਾਨੀ ਜਿੰਦਕੌਰ ਆਪਣੇ ਬੇਟੇ ਦੇ ਦਰਸ਼ਨ ਲਈ ਇੰਗਲੈਂਡ ਪਹੁਚੀ. ਉੱਥੇ ੧. ਅਗਸਤ ਸਨ ੧੮੬੩ ਨੂੰ ਇਸ ਦਾ ਦੇਹਾਂਤ ੪੬ ਵਰ੍ਹੇ ਦੀ ਉਮਰ ਵਿੱਚ ਲੰਡਨ ਹੋਇਆ. ਲਾਸ਼ ਦਾ ਦਾਹ ਹਿੰਦੁਸਤਾਨ ਵਿੱਚ ਬੰਬਈ ਅਹਾਤੇ ਦੇ ਨਾਸਿਕ ਨਗਰ ਕੀਤਾ ਗਿਆ.#੨੭ ਮਾਰਚ ਸਨ ੧੯੨੪ ਨੂੰ ਮਹਾਰਾਜਾ ਦਲੀਪ ਸਿੰਘ ਦੀ ਸ਼ਾਹਜ਼ਾਦੀ Bamba Dalip Singh ਨੇ ਨਾਸਿਕ ਤੋਂ ਭਸਮ ਲਿਆਕੇ ਮਹਾਰਾਜਾ ਰਣਜੀਤ ਸਿੰਘ ਦੀ ਸਮਾਧਿ ਪਾਸ, ਸਰਦਾਰ ਹਰਬੰਸ ਸਿੰਘ ਰਈਸ ਅਟਾਰੀ ਤੋਂ ਅਰਦਾਸ ਕਰਾਕੇ, ਲਹੌਰ ਅਸਥਾਪਨ ਕੀਤੀ. ਦੇਖੋ, ਦਲੀਪ ਸਿੰਘ.