Meanings of Punjabi words starting from ਨ

ਵਿ- ਬਿਨਾ ਕ੍ਸ਼੍ਯ. ਅਕ੍ਸ਼੍ਯ. ਅਵਿਨਾਸ਼ੀ. "ਹੋਇ ਨਿਖਿਅਉ ਅਖੈਪਦੁ ਲਹੈ." (ਗਉ ਬਾਵਨ ਕਬੀਰ)


ਸੰ. निषिद्ब. ਵਿ- ਨਿਸੇਧ ਕੀਤਾ. ਵਰਜਿਆ ਹੋਇਆ। ੨. ਖੰਡਨ ਕੀਤਾ. ਰੱਦ ਕੀਤਾ। ੩. ਕਲੰਕਿਤ. ਦੋਸੀ.


ਸੰ. ਵਿ- ਸੰਪੂਰਣ. ਸਭ. ਸਾਰਾ. ਤਮਾਮ. ਕੁੱਲ. "ਨਿਖਿਲ ਜਗਤਾਧਾਰ ਹੈ." (ਸਲੋਹ)


ਕ੍ਰਿ- ਮੁੱਕਣਾ. ਕਮ ਹੋਣਾ. ਘਟਣਾ. "ਇਹੁ ਧਨੁ ਅਖਟੁ ਨ ਨਿਖੁਟੈ ਨ ਜਾਇ." (ਧਨਾ ਮਃ ੩) "ਬਾਤੀ ਸੂਕੀ ਤੇਲੁ ਨਿਖੁਟਾ." (ਆਸਾ ਕਬੀਰ) "ਨਾਨਕ ਪਿੰਡ ਬਖਸੀਸ ਕਾ ਕਬਹੂੰ ਨਿਖੂਟਸਿ ਨਾਹਿ." (ਆਸਾ ਮਃ ੧)