nan
nan
ਸੰ. ਬਕ ਸਮੁਦਾਯ ਬਗ਼ੁਲੇ। ੨. ਸੰ. ਵਾਕ. ਵਚਨ. ਕਥਨ. "ਨਮੋ ਆਸ ਆਸੇ, ਨਮੋ ਬਾਕ ਬੰਕੇ." (ਜਾਪੁ) ਦੇਖੋ, ਆਸ। ੩. ਸੰ. ਵਾਕ੍ਯ. ਫਿਕਰਾ. ਪਦਾਂ ਦਾ ਸਮੁਦਾਯ ਜਿਸ ਤੋਂ ਪੂਰਾ ਅਰਥ ਜਾਣਿਆ ਜਾਵੇ। ੪. ਫ਼ਾ. [باک] ਡਰ. ਖ਼ੌਫ਼. ਭਯ. "ਬੇ ਨਜਰ ਬੇਬਾਕ." (ਤਿਲੰ ਮਃ ੧) "ਤੁਮਰੇ ਦਰਸਨ ਨਹਿ ਜਮ ਬਾਕ." (ਗੁਪ੍ਰਸੂ) ੫. ਸੰ. ਬਾਕੁਰ ਦਾ ਸੰਖੇਪ. ਮਸ਼ਕ ਬਾਜਾ. "ਕਿਤੇ ਹਾਕ ਮਾਰੈਂ, ਕਿਤੇ ਬਾਕ ਦਾਬੈਂ." (ਚਰਿਤ੍ਰ ੧੦੨)
ਦੇਖੋ, ਵਾਚਾਲ. "ਬਾਕਚਾਲ ਸੁਨ ਤੂਰਨ ਆਯੋ." (ਗੁਪ੍ਰਸੂ)
ਸੰਗ੍ਯਾ- ਵਾਕ (ਵਾਣੀ) ਨੂੰ ਨਚਾਉਣ ਵਾਲੀ, ਸਰਸ੍ਵਤੀ.
ਸੰਗ੍ਯਾ- ਵਾਕ (ਵਾਣੀ) ਦਾ ਸ੍ਵਾਮੀ, ਵ੍ਰਿਹਸਪਤਿ। ੨. ਦੇਖੋ, ਵਾਕਪਤਿ.
ਸੰਗ੍ਯਾ- ਸੰ. ਵਾਕ- ਅ਼- ਬਾਨੀ. ਵਾਣੀ ਨੂੰ ਪ੍ਰੇਰਣ ਵਾਲੀ. ਵਾਕ ਦੀ ਸ੍ਵਾਮਿਨੀ. "ਨਮੋ ਨਮੋ ਬਾਕਬਾਨੀ." (ਨਾਪ੍ਰ)
ਸੰਗ੍ਯਾ- ਵਾਕਵਿਦ੍ਯਾ. ਵ੍ਯਾਕਰਣ ਵਿਦ੍ਯਾ। ੨. ਸਾਹਿਤ੍ਯ ਵਿਦ੍ਯਾ। ੩. ਨ੍ਯਾਯਵਿਦ੍ਯਾ.
nan
ਵਿ- ਬਕਰੀ ਦਾ. ਜਿਵੇਂ- ਬਾਕਰਾ ਦੁੱਧ। ੨. ਅ਼. [باکرہ] ਸੰਗ੍ਯਾ- ਬਿਕਰ (ਕੁਆਰਾਪਨ) ਰੱਖਣ ਵਾਲੀ. ਅਣਵਿਆਹੀ ਲੜਕੀ.