nan
ਪਲੰਗ (ਚਿੱਤੇ) ਵਾਂਙ ਕੁੱਦਣ ਵੇਲੇ ਭ੍ਰਮਰੀ (ਚਕਰੀ) ਖਾਣ ਵਾਲਾ. "ਤਾਜੀ ਭੌਰਪਿਲੰਗੀ." (ਕਲਕੀ)
ਦੇਖੋ, ਭੌਰ ਅਤੇ ਭ੍ਰਮਰ.
ਪੈਰਾਂ ਦੀ ਉਂਗਲਾ ਤੇ ਪਿਆ ਅੱਟਣ, ਜੋ ਗੋਲ ਆਕਾਰ ਦਾ ਹੁੰਦਾ ਹੈ, ਇਸ ਤੋਂ ਤੁਰਣ ਵੇਲੇ ਪੀੜ ਹੁੰਦੀ ਹੈ. Corus। ੨. ਘੇਰਾ. "ਸਰਬ ਨਗਰ ਕੋ ਡੌਰੀ ਪਾਈ." (ਨਾਪ੍ਰ) ੩. ਜਲਚਕ੍ਰਿਕਾ ਘੁੰਮਣਵਾਣੀ. "ਕਹੂੰ ਬੇਗ ਜੋਰ ਤੇ ਮਰੋਰ ਤੇ ਸੁ ਭੌਰੀ ਪਰੈ." (ਗੁਪ੍ਰਸੂ) ੪. ਚੌਕੀ. ਪਹਿਰਾ. ਪਹਿਰਾ ਦੇਣ ਵੇਲੇ ਸਿਪਾਹੀ ਫਿਰਦੇ ਰਹਿਂਦੇ ਹਨ. "ਭੌਰੀ ਦੇਤ ਰਹੋਂ." (ਹਨੂ) ੫. ਭ੍ਰਮਰੀ. ਭ੍ਰਮਰ (ਭੌਰੇ) ਦੀ ਮਦੀਨ. "ਕਮਲ ਖਿਰੇ ਪਰ ਆਵਤ ਭੌਰੀ." (ਗੁਪ੍ਰਸੂ) ੬. ਘੋੜੇ ਨੂੰ ਕੱਟਣ ਵਾਲੀ ਇੱਕ ਜ਼ਹਿਰੀਲੀ ਮੱਖੀ। ੭. ਘੋੜੇ ਦੇ ਚਕ੍ਰਾਕਾਰ ਰੋਮਾਂ ਦਾ ਚਿੰਨ੍ਹ, ਜਿਸ ਦੇ ਅਨੇਕ ਸ਼ੁਭ ਅਸ਼ੁਭ ਫਲ ਸ਼ਾਲਿਹੋਤ੍ਰ ਵਿੱਚ ਲਿਖੇ ਹਨ। ੮. ਤੱਕਲੇ ਨਾਲ ਲਾਈ ਚੰਮ ਦੀ ਗੋਲ ਟਿੱਕੀ, ਜਿਸ ਦੇ ਅੱਗੇ ਗਲੋਟੇ ਦਾ ਮੁੱਢਾ ਲੱਗਦਾ ਹੈ.
nan
nan
nan
ਮਰਹਟਾ (ਮਹਾਰਾਸ੍ਟ੍ਰ) ਕੌਮ ਦੀ ਇੱਕ ਖਾਸ ਜਾਤਿ, ਜਿਸ ਵਿੱਚ ਸ਼ਿਵਾ ਜੀ ਹੋਇਆ ਹੈ. ਦੇਖੋ, ਭੋਂਸਲੇ.
ਸੰ. ਭ੍ਰੂ. ਭ੍ਰਿਕੁਟਿ. ਦੇਖੋ, ਭ੍ਰੂ.
nan
nan