Meanings of Punjabi words starting from ਮ

ਦੇਖੋ. ਮਲਿਨ.


ਫ਼ਾ. [مالیِدہ] ਮਾਲੀਦਹ. ਵਿ- ਮਲਿਆ ਹੋਇਆ। ੨. ਸੰਗ੍ਯਾ- ਮਰਦਿਤ (ਮਲਿਆ ਹੋਇਆ) ਵਸਤ੍ਰ. ਮਲਕੇ ਗਾੜ੍ਹਾ ਕੀਤਾ ਹੋਇਆ ਉਂਨੀ ਕਪੜਾ। ੩. ਘੋੜੇ ਦਾ ਰਾਤਬ, ਜੋ ਗੁੜ ਆਦਿ ਪਦਾਰਥ ਮਿਲਾਕੇ ਮਲਿਆ ਗਿਆ ਹੈ. "ਖਾਂਇ ਮਲੀਦਾ ਬਲੀ ਤੁਰੰਗ." (ਗੁਪ੍ਰਸੂ) ੪. ਚੂਰੀ. ਚੂਰਮਾ.


ਵਿ- ਮੈਲਾ. ਦੇਖੋ, ਮਲਿਨ.


ਮਲਿਨ (ਮੰਦ) ਸਮਝ। ੨. ਵਿ- ਮੈਲੀ ਬੁੱਧਿ ਵਾਲਾ.


ਦੇਖੋ, ਮਲ. "ਮਲੁ ਹਉਮੈ, ਧੋਤੀ ਕਿਵੈ ਨ ਉਤਰੈ." (ਸ੍ਰੀ ਮਃ ੩) ੨. ਦੇਖੋ, ਮੱਲ.


ਸੰਗ੍ਯਾ- ਮਲਿਨ ਭਕ੍ਸ਼੍ਯ. ਅਪਵਿਤ੍ਰ ਖ਼ੁਰਾਕ. ਧਰਮ ਅਨੁਸਾਰ ਨਿੰਦਿਤ ਭੋਜਨ. "ਅਸੰਖ ਮਲੇਛ ਮਲੁਭਖਿ ਖਾਹਿ." (ਜਪੁ) ੨. ਵਿ- ਮਲਭਕ੍ਸ਼ੀ. ਹਰਾਮ ਖਾਣ ਵਾਲਾ. ਬਦਮਾਸ਼. ਦੇਖੋ, ਮਲਭਖੁ.


ਡੱਲਾ ਨਿਵਾਸੀ ਸ਼੍ਰੀ ਗੁਰੂ ਅਮਰਦਾਸ ਸਾਹਿਬ ਦਾ ਪ੍ਰੇਮੀ ਸਿੱਖ.


ਇੱਕ ਖਤ੍ਰੀ, ਜੋ ਸ਼੍ਰੀ ਗੁਰੂ ਅੰਗਦਦੇਵ ਜੀ ਦਾ ਸਿੱਖ ਹੋਕੇ ਰਾਜਯੋਗ ਦਾ ਪਾਤ੍ਰ ਹੋਇਆ.


ਅ਼. [مُلوُک] ਮੁਲੂਕ. ਮਲਿਕ ਦਾ ਬਹੁਵਚਨ. ਬਾਦਸ਼ਾਹ ਲੋਕ. ਮਹਾਰਾਜੇ. "ਖਾਨ ਮਲੂਕ ਕਹਾਇਦੇ, ਕੋ ਰਹਣੁ ਨ ਪਾਸੀ." (ਮਃ ੪. ਵਾਰ ਸਾਰ) ੨. ਵਿ- ਸੁੰਦਰ, ਕੋਮਲ ਅਤੇ ਆਰਾਮਤਲਬ ਲਈ ਪੰਜਾਬੀ ਵਿੱਚ ਮਲੂਕ ਸ਼ਬਦ ਵਰਤਿਆ ਜਾਂਦਾ ਹੈ. ਇਸ ਦਾ ਮੂਲ ਭੀ ਅ਼ਰਬੀ ਮੁਲੂਕ ਹੈ, ਕਿਉਂਕਿ ਇਹ ਸਿਫਤਾਂ ਬਾਦਸ਼ਾਹਾਂ ਵਿੱਚ ਘਟਦੀਆਂ ਹਨ. "ਕੋਮਲ ਬਹੁ ਮਲੂਕ ਤਵ ਹਾਥ." (ਗੁਪ੍ਰਸੂ)


ਕੜਾਮਾਨਕਪੁਰ ਦਾ ਵਸਨੀਕ ਵੈਸਨਵ ਸਾਧੂ, ਜੋ ਸ਼੍ਰੀ ਗੁਰੂ ਤੇਗਬਹਾਦੁਰ ਸਾਹਿਬ ਜੀ ਦਾ ਸਿੱਖ ਹੋਇਆ. ਇਹ ਹਿੰਦੀ ਦਾ ਉੱਤਮ ਕਵੀ ਹੋਇਆ ਹੈ. ਦੇਖੋ, ਕੜਾਮਾਨਕਪੁਰ.