Meanings of Punjabi words starting from ਅ

ਸੰਗ੍ਯਾ- ਸ੍‍ਥਾਪਨ. ਠਹਿਰਾਉਣ ਦਾ ਭਾਵ.


ਦੇਖੋ, ਅਸ਼੍ਵੱਥਾਮਾ.


ਅਸ੍‌ਥਿ- ਆਲਯ. ਸੰਗ੍ਯਾ- ਹੱਡੀਆਂ ਦਾ ਘਰ. ਮੜ੍ਹੀ ਅਤੇ ਕਬਰ. "ਪਾਹਨ ਕੋ ਅਸਥਾਲਯ ਕੋ ਸਿਰ ਨਾਤ ਫਿਰ੍ਯੋ ਕਛੁ ਹਾਥ ਨ ਆਯੋ." (ਸਵੈਯੇ ੩੩)


ਸੰ. ਸ੍‍ਥਾਵਰ. ਵਿ- ਠਹਿਰਨ ਵਾਲਾ. ਜੜ੍ਹ. ਅਚਲ. "ਅਸਥਾਵਰ ਜੰਗਮ ਕੀਟ ਪਤੰਗਾ." (ਗਉ ਕਬੀਰ) ੨. ਸੰਗ੍ਯਾ- ਬਿਰਛ ਪਰਬਤ ਆਦਿ ਸ਼੍ਰੇਣੀ ਦੀ ਸ੍ਰਿਸ੍ਟਿ.


ਸੰਗ੍ਯਾ- ਅਸ੍‌ਥਿ. ਹੱਡੀ.


ਸੰ. ਸ੍‌ਥਿਤ. ਵਿ- ਕ਼ਾਯਮ (ਕਾਇਮ). ਅਚਲ ਦ੍ਰਿੜ੍ਹ. "ਅਸਥਿਤ ਭਏ ਬਿਨਸੀ ਸਭ ਚਿੰਦ." (ਭੈਰ ਮਃ ੫) "ਚਰਨਕਮਲ ਅਸਥਿਤ ਰਿਦ ਅੰਤਰਿ." (ਸਾਰ ਮਃ ੫) ੨. ਅ- ਸ੍‌ਥਿਤ. ਜੋ ਠਹਿਰਿਆ ਹੋਇਆ ਨਹੀਂ. ਜੋ ਕਾਯਮ ਨਹੀਂ.


ਸੰ. ਸ੍‌ਥਿਤਿ. ਸੰਗ੍ਯਾ- ਕ਼ਾਯਮੀ. ਠਹਿਰਾਉ. ਟਿਕਾਉ. "ਕਹਾਂ ਅਸਥਿਤਿ ਪਾਈਐ." (ਬਿਹਾ ਛੰਤ ਮਃ ੫) ੨. ਅ- ਸ੍‌ਥਿਤਿ. ਨਾ ਠਹਿਰਨ ਦਾ ਭਾਵ.