Meanings of Punjabi words starting from ਇ

ਦੇਖੋ, ਇੱਖ.


ਸੰ. ਇਕ੍ਸ਼ੁ. ਸੰਗ੍ਯਾ- ਕਮਾਦ. ਈਖ. L. Saccharum officinarum. ਅੰ. Sugar- cane.


ਦੇਖੋ, ਇਖੁਆਸ.


ਅ਼. [اِختصار] ਇਖ਼ਤਸਾਰ. ਸੰਗ੍ਯਾ- ਖ਼ੁਲਾਸਾ. ਸੰਖੇਪ. ਸਾਰ.


ਅ਼. [اِختلاف] ਇਖ਼ਤਿਲਾਫ਼. ਸੰਗ੍ਯਾ- ਭੇਦ. ਫ਼ਰਕ. ਜੁਦਾਈ। ੨. ਵਿਰੋਧ. ਵੱਖਰੀ ਰਾਇ.


ਦੇਖੋ, ਅਖ਼ਬਾਰ.


ਅ਼. [اِخراذ] ਖ਼ਾਰਿਜ ਕਰਨ ਦੀ ਕ੍ਰਿਯਾ. ਕੱਢ ਦੇਣਾ.