Meanings of Punjabi words starting from ਖ

ਸੰਗ੍ਯਾ- ਬੇ ਇੱਤਿਫ਼ਾਕੀ. ਨਾਚਾਕੀ। ੨. ਨੀਤਿ ਦੇ ਛੀ ਅੰਗਾਂ ਦਾ ਵਿਗੜਜਾਣਾ.


ਸੰ. षट्पद ਸੰਗ੍ਯਾ- ਛੀ ਪੈਰਾਂ ਵਾਲਾ ਭ੍ਰਮਰ. ਭੌਰਾ। ੨. ਦੇਖੋ, ਕੁੰਡਲੀਆ ਅਤੇ ਛੱਪਯ.


ਛੀ ਪੈਰਾਂ ਵਾਲੀ ਜੂੰ. ਯੂਕਾ। ੨. ਛਿਪਕਲੀ. ਕਿਰਲੀ। ੩. ਦੇਖੋ, ਮੁਸੱਦਸ। ੪. ਭੌਰੀ. ਭ੍ਰਮਰੀ.


ਸਟ (ਛੀ) ਪ੍ਰਮਾਣ. ਦੇਖੋ, ਪ੍ਰਮਾਣ.


ਵਿ- ਛੀ ਸ਼ਾਸਤ੍ਰਾਂ ਦਾ ਵੇੱਤਾ. ਛੀ ਸ਼ਾਸਤ੍ਰਾਂ ਦੇ ਜਾਣਨ ਵਾਲਾ. "ਮੁਨਿਜਨ ਖਟਬੇਤੇ." (ਆਸਾ ਮਃ ੫)


ਛੀ ਚਕ੍ਰਾਂ ਵਾਲਾ ਮਠ, ਸ਼ਰੀਰ। ੨. ਛੀ ਅੰਗਾਂ ਵਾਲਾ ਦੇਹ. ਦੇਖੋ, ਖਟਅੰਗ ਅਤੇ ਖਟਚਕ੍ਰ. "ਖਟੁਮਟੁ ਦੇਹੀ ਮਨੁ ਬੈਰਾਗੀ." (ਰਾਮ ਅਃ ਮਃ ੧)


ਸੰਗ੍ਯਾ- ਖਟ੍ਵਾਮਲ. ਖਾਟ (ਮੰਜੇ) ਦੀ ਮੈਲ ਤੋਂ ਪੈਦਾ ਹੋਇਆ ਇੱਕ ਜੀਵ, ਜੋ ਬਹੁਤ ਕਟੀਲਾ ਹੁੰਦਾ ਹੈ. ਮਾਂਙਣੂ (मत्कुण). ਕਟੂਆ.


ਖਟਾਈ ਨਾਲ ਮਿਲਿਆ ਹੋਇਆ ਮਿੱਠਾ ਰਸ.


ਸੰ. षरामुख ਛੀ ਮੂਹਾਂ ਵਾਲਾ ਸ਼ਿਵ ਦਾ ਪੁਤ੍ਰ ਕਾਰ੍‌ਤਿਕੇਯ. ਖਡਾਨਨ. ਰਾਮਾਇਣ ਵਿੱਚ ਕਥਾ ਹੈ ਕਿ ਸ਼ਿਵ ਦਾ ਵੀਰਯ ਸਰਕੁੜੇ ਦੇ ਝਾੜ ਵਿੱਚ ਪੈ ਕੇ ਛੀ ਮੂਹਾਂ ਵਾਲਾ ਪੁਤ੍ਰ ਉਤਪੰਨ ਕਰਣ ਦਾ ਕਾਰਣ ਹੋਇਆ. ਦੇਖੋ, ਕਾਰਤਿਕੇਯ.


ਕਾਰ੍‌ਤਿਕੇਯ ਦੀ ਸਵਾਰੀ, ਮੋਰ.


ਵਿ- ਖੱਟੀ ਪ੍ਰਕ੍ਰਿਤਿ ਹੈ ਜਿਸ ਦੀ. ਜਿਸਦਾ ਸੁਭਾਉ ਕ੍ਰੋਧ ਸਹਿਤ ਹੈ। ੨. ਉਹ ਗਊ ਮਹਿਂ ਜੋ ਦੁੱਧ ਦੇਣ ਵੇਲੇ ਲੱਤਾਂ ਮਾਰੇ.