Meanings of Punjabi words starting from ਗ

ਦੇਖੋ, ਗਜ ੩. ਅਤੇ ਗਜੇਂਦ੍ਰ. "ਗਜਇੰਦ੍ਰ ਧਿਆਇਓ ਹਰਿ ਕੀਓ ਮੋਖ." (ਬਸੰ ਅਃ ਮਃ ੫)


ਭੀਮਸੈਨ ਕਹਲੂਰੀਏ ਦਾ ਸੰਬੰਧੀ ਅਤੇ ਸੈਨਾਨੀ ਇੱਕ ਰਾਜਪੂਤ. ਦੇਖੋ, ਵਿਚਿਤ੍ਰਨਾਟਕ ਅਃ ੧੨.


ਵਿ- ਪੁਕਾਰ ਕਰਨ ਲਈ ਉਠਾਇਆ ਹੈ ਹਸ੍ਤ ਜਿਸ ਨੇ, ਅਜਿਹਾ ਹਾਥੀ. ਸੁੰਡ ਉਠਾਏ ਹੋਏ ਹਾਥੀ. "ਗਜਹਸਤੀ ਕੇ ਪ੍ਰਾਨ ਉਧਾਰੀਅਲੇ." (ਮਾਲੀ ਨਾਮਦੇਵ) ਪੁਰਾਣਕਥਾ ਹੈ ਕਿ ਗਜ ਨੇ ਸੁੰਡ ਵਿੱਚ ਕਮਲ ਲੈ ਕੇ ਭਗਵਾਨ ਨੂੰ ਅਰਪਨ ਕੀਤਾ ਅਤੇ ਰਖ੍ਯਾ ਲਈ ਪੁਕਾਰ ਕੀਤੀ. ਦੇਖੋ, ਗਜ ੩.।#੨. ਮਦਮੱਤ ਹਾਥੀ. ਦੇਖੋ, ਗਜ. "ਗਜਹਸਤੀ ਦੀਨੌ ਚਮਕਾਰਿ." (ਭੈਰ ਅਃ ਨਾਮਦੇਵ)


ਫ਼ਾ. [گزک] ਗਜ਼ਕ. ਸੰਗ੍ਯਾ- ਨੁਕਲ. ਚਾਟ ੨. ਇੱਕ ਪ੍ਰਕਾਰ ਦੀ ਮਠਿਆਈ.


ਸੰਗ੍ਯਾ- ਹਾਥੀ ਦੀ ਚਾਲ। ੨. ਹਾਥੀ ਜੇਹੀ ਚਾਲ. ਕਾਵ੍ਯਗ੍ਰੰਥਾਂ ਵਿੱਚ ਉੱਤਮ ਇਸਤ੍ਰੀ ਦੀ ਚਾਲ ਗਜ ਜੇਹੀ ਲਿਖੀ ਹੈ. ਦੇਖੋ, ਗਜਗਾਮਿਨੀ.


ਸੰਗ੍ਯਾ- ਹਾਥੀ ਦਾ ਗਹਿਣਾ. ਖ਼ਾਸ ਕਰਕੇ ਹਾਥੀ ਅਤੇ ਘੋੜੇ ਦੇ ਸਿਰ ਦਾ ਭੂਖਣ. "ਤੁਰਗ ਨਜ਼ਾਵਤ ਯੁਤ ਗਜਗਾਹਨ." (ਗੁਪ੍ਰਸੂ) ੨. ਯੋਧਾ ਦੇ ਸਿਰ ਦਾ ਭੂਖਣ, ਜੋ ਜਿਗਾ ਦੀ ਸ਼ਕਲ ਦਾ ਹੁੰਦਾ ਹੈ. "ਗਜੰਗਾਹ ਬੰਧੇ, ਪੁਨਾ ਭਾਗ ਜਾਨੋ!" (ਗੁਪ੍ਰਸੂ) ਗਜਗਾਹ ਬਨ੍ਹਕੇ ਫੇਰ ਨੱਠਣਾ! ੩. ਹਾਥੀ ਦਾ ਝੱਗ। ੪. ਹਾਥੀ ਦਾ ਹੌਦਾ.


ਵਿ- ਹਾਥੀ ਜੇਹੀ ਚਾਲ ਵਾਲੀ. ਹਸ੍ਤੀ ਸਮਾਨ ਹੈ ਗਮਨ ਜਿਸਦਾ. "ਮ੍ਰਿਗਪਤਿ ਕਟਿ ਛਾਜਤ ਗਜਗੈਣੀ." (ਰਾਮਾਵ) "ਗੌਰ ਰੰਗ ਕੰਚਨ ਗਜਗੌਨੀ." (ਨਾਪ੍ਰ)