Meanings of Punjabi words starting from ਚ

ਕ੍ਰਿ- ਚਕਿਤ ਹੋਣਾ. ਹੈਰਾਨ ਹੋਣਾ। ੨. ਸਿਰ ਦਾ ਚਕ੍ਰ ਵਾਂਙ ਘੁੰਮਣਾ. ਚੱਕਰ ਖਾਣਾ.


ਜਿਲਾ ਗੁੱਜਰਾਂਵਾਲਾ, ਥਾਣਾ ਮਾਂਡੇ ਵਿੱਚ ਇੱਕ ਪਿੰਡ, ਜਿਸ ਵਿੱਚ ਭਾਈ ਪਿਰਾਣੇ ਦੇ ਪ੍ਰੇਮ ਨਾਲ ਖਿੱਚੇ ਹੋਏ ਗੁਰੂ ਅਰਜਨ ਸਾਹਬਿ ਆਏ. ਸਤਿਗੁਰੂ ਦੇ ਨਿਵਾਸ ਦੇ ਥਾਂ ਗੁਰਦ੍ਵਾਰਾ ਬਣਿਆ ਹੋਇਆ ਹੈ, ਜਿਸ ਨਾਲ ਸਿੱਖਰਾਜ ਸਮੇਂ ਦੀ ਚਾਲੀ ਘੁਮਾਉਂ ਜ਼ਮੀਨ ਮੁਆਫ਼ ਹੈ. ਇਹ ਰੇਲਵੇ ਸਟੇਸ਼ਨ ਏਮਨਾਬਾਦ ਤੋਂ ਦਸ ਮੀਲ ਪੂਰਵ ਹੈ। ੨. ਗੁਰੂ ਕਾ ਚੱਕ, ਚੱਕ ਰਾਮਦਾਸ ਅਤੇ ਰਾਮਦਾਸਪੁਰ ਇਹ ਅਮ੍ਰਿਤਸਰ ਦੇ ਨਾਮ ਗੁਰੂ ਅਰਜਨ ਸਾਹਿਬ ਦੇ ਸਮੇ ਸੱਦੇ ਜਾਂਦੇ ਸਨ.


ਸੰਗ੍ਯਾ- ਚਕ੍ਰਿਕਾ. ਭੌਰੀ. ਜਲ ਦੀ ਘੁਮੇਰੀ. ਘੁੰਮਣਵਾਣੀ। ੨. ਛੋਟਾ ਚਕ੍ਰ। ੩. ਦੇਖੋ, ਚਕ੍ਰੀ.


ਵਿ- ਚਾਕਰੀ ਕਰਨਵਾਲਾ. ਨੌਕਰੀਪੇਸ਼ਾ। ੨. ਚੱਕਰ ਲਾਉਣ ਵਾਲਾ. ਫਿਰਤੂ ਘਿਰਤੂ. "ਇਹ ਚਕਰੈਲ ਫਿਰਤ ਥੇ ਰਹੇ." (ਪੰਪ੍ਰ)


ਸੰਗ੍ਯਾ- ਚਕ੍ਰ ਦੇ ਆਕਾਰ ਦਾ ਕਾਠ ਜਾਂ ਪੱਥਰ ਦਾ ਇੱਕ ਟਕੜਾ, ਜਿਸ ਉੱਪਰ ਰੋਟੀ ਬੇਲੀ ਜਾਂਦੀ ਹੈ। ੨. ਇ਼ਲਾਕ਼ਾ. ਜਿਲਾ. ਦੇਸ਼ਮੰਡਲ। ੩. ਵਿਭਚਾਰਿਣੀ ਇਸਤ੍ਰੀਆਂ ਦਾ ਅੱਡਾ.