ਛਤ੍ਰ ਨੂੰ ਸਿਰ ਪੁਰ ਢੁਲਵਾਉਣ (ਫਿਰਾਉਣ) ਵਾਲਾ ਰਾਜਾ. ਬਾਦਸ਼ਾਹ. "ਛਤ੍ਰਢਾਲਾ ਚਾਲ ਭਏ ਜਤ੍ਰ ਕਤ੍ਰ ਜਾਤ ਹੈਂ." (ਭਾਗੁ ਕ) ਜਦ ਰਾਜਾ ਚਲਾਇਮਾਨ ਹੋ ਜਾਵੇ, ਤਦ ਉਸ ਦੇ ਅਧੀਨ ਲੋਕ ਹਨ, ਖਿੰਡ ਜਾਂਦੇ ਹਨ.
ਛਤ੍ਰਧਾਰੀ ਰਾਜਾ ਦੀ ਅਨੀ (ਫ਼ੌਜ). ੨. ਛਤ੍ਰੀਆਂ ਦੀ ਜਮਾਤ. (ਸਨਾਮਾ)
ਸੰਗ੍ਯਾ- ਛਤ੍ਰ ਦੇ ਧਾਰਨ ਵਾਲਾ ਬਾਦਸ਼ਾਹ. ਮਹਾਰਾਜਾ। ੨. ਛਤਰੀਬਰਦਾਰ. ਜੋ ਰਾਜੇ ਦਾ ਛਤ੍ਰ ਧਾਰਨ ਕਰਦਾ (ਹੱਥ ਰਖਦਾ) ਹੈ.
ਦੇਖੋ, ਛਤ੍ਰਧਰ। ੨. ਖ਼ਾ. ਅਫ਼ੀਮ. ਪੋਸਤ ਦੇ ਡੋਡੇ ਪੁਰ ਛਤ੍ਰ ਦਾ ਚਿੰਨ੍ਹ ਹੁੰਦਾ ਹੈ, ਇਸ ਤੋਂ ਇਹ ਸੰਗ੍ਯਾ ਹੋਈ ਹੈ.
ਚਕ੍ਰਵਰਤੀ ਰਾਜ੍ਯ. "ਛਤਧਾਰ ਪਾਤਸਾਹੀਆਂ." (ਸ੍ਰੀ ਮਃ ੫)
ਦੇਖੋ, ਛਤ੍ਰਧਰ.
ਸੰਗ੍ਯਾ- ਛਤ੍ਰ ਦਾ ਸ੍ਵਾਮੀ ਰਾਜਾ। ੨. ਵਿ- ਛਤ੍ਰ ਰੱਖਣ ਵਾਲਾ. ਛਤ੍ਰਧਾਰੀ. "ਪੰਡਿਤ, ਸੂਰ, ਛਤ੍ਰਪਤਿ ਰਾਜਾ, ਭਗਤ ਬਰਾਬਰਿ ਅਉਰੁ ਨ ਕੋਇ." (ਬਿਲਾ ਰਵਿਦਾਸ)
ਵਿ- ਛਤ੍ਰ ਹੈ ਜਿਸ ਦੇ ਹੱਥ ਵਿੱਚ। ੨. ਸ਼ਸਤ੍ਰਪਾਣਿ ਦੀ ਥਾਂ ਭੀ ਇਹ ਸ਼ਬਦ ਵਰਤਿਆ ਗਿਆ ਹੈ.
ਸੰਗ੍ਯਾ- ਰਾਜਾ. ਬਾਦਸ਼ਾਹ.
ਰਾਜੇ ਦਾ ਮਰਨਾ। ੨. ਰਾਜ ਦਾ ਵਿਗੜ ਜਾਣਾ। ੩. ਰੰਡੇਪਾ. ਵਿਧਵਾ ਹੋਣਾ.
ਸੰਗ੍ਯਾ ਮੀਢਾ, ਸਿੰਗਾਂ ਵਾਲਾ ਮੀਢਾ। ੨. ਉਹ ਮੀਢਾ ਜਿਸ ਦੀ ਦੁਮ ਪੁਰ ਚਰਬੀ ਦੀ ਚੱਕੀ ਹੋਵੇ। ੩. ਸੰ. ਖੁੰਬ. ਛਤ੍ਰ ਦੇ ਆਕਾਰ ਦੀ ਖੁੰਬ। ੪. ਧਨੀਆਂ। ੫. ਮਜੀਠ.