Meanings of Punjabi words starting from ਤ

ਅ਼. [تقریِر] ਸੰਗ੍ਯਾ- ਵ੍ਯਾਖ੍ਯਾ. ਗੁਫ਼ਤਗੂ. ਭਾਸਣ. ਇਸ ਦਾ ਮੂਲ ਕ਼ਰਾਰ (ਕ਼ਾਇਮ ਹੋਣਾ) ਹੈ.


ਅ਼. [تقّرُر] ਸੰਗ੍ਯਾ- ਕਾਇਮ ਹੋਣਾ. ਇਸ ਦਾ ਮੂਲ ਕ਼ਰਾਰ (ਇਸਥਿਤੀ) ਹੈ.


ਸੰ. ਤਕੁ. ਸੰਗ੍ਯਾ- ਚਰਖੇ ਦੀ ਉਹ ਸਲਾਈ, ਜਿਸ ਨਾਲ ਸੂਤ ਕੱਤੀਦਾ ਹੈ ਅਤੇ ਕੱਤਿਆ ਹੋਇਆ ਸੂਤ ਜਿਸ ਪੁਰ ਲਿਪਟਕੇ ਗਲੋਟਾ ਬਣਦਾ ਹੈ.