Meanings of Punjabi words starting from ਥ

ਸੰ. ਸ੍‍ਥਵਿਰ. ਵਿ- ਬਲਵਾਨ. ਸ਼ਕਤਿਮਾਨ "ਪ੍ਰਭੁ ਮੇਰਾ ਥਿਰ ਥਾਵਰੀ, ਹੋਰ ਆਵੈ ਜਾਵੈ." (ਵਾਰ ਮਾਰੂ ੨. ਮਃ ੫) ੨. ਸਨਮਾਨ ਯੋਗ੍ਯ।. ੩. ਦ੍ਰਿੜ੍ਹ. ਮਜਬੂਤ.


ਮਰਾ. ਸੰਗ੍ਯਾ- ਠਿਕਾਣਾ. ਥਾਂ। ੨. ਥਾਹ. ਥੱਲਾ। ੩. ਖੋਜ. ਭਾਲ.


ਵਿ- ਥਾਂਗ (ਥਾਹ) ਲੈਣ ਵਾਲਾ, ਥਾਹ ਦਾ ਭੇਤੀ. ਦੇਖੋ, ਥਾਂਗ. "ਨਿਗੁਸਾਂਏ ਬਹਿਗਏ ਥਾਂਘੀ ਨਾਹੀ ਕੋਇ." (ਸ. ਕਬੀਰ) ੨. ਫ਼ਾ. [تہگیر] ਤਹਗੀਰ. ਥੱਲਾ ਫੜਨ ਵਾਲਾ. ਭਾਵ- ਪੈਰ ਜਮਾਕੇ ਠਹਿਰਨ ਵਾਲਾ। ੩. ਥੰਮ੍ਹਣ ਵਾਲਾ. ਦਸ੍ਤਗੀਰ। ੪. ਥਾਂਗ (ਖੋਜ) ਕਰਨ ਵਾਲਾ. ਭੇਤ ਲੈਣ ਵਾਲਾ ਜਾਸੂਸ.