Meanings of Punjabi words starting from ਫ

ਸੰਗ੍ਯਾ- ਫ਼ਨ (ਛਲ) ਖ਼ਾਨਹ (ਘਰ). ਧੋਖੇ ਦਾ ਘਰ. "ਚੇਤਸਿ ਨਾਹੀ ਦੁਨੀਆ ਫਨਖਾਨੇ." (ਸੂਹੀ ਰਵਿਦਾਸ)


ਅ਼. [فنا] ਫ਼ਨਾ. ਵਿ- ਵਿਨਸ਼੍ਵਰ. ਵਿਨਾਸ਼ ਹੋਣਵਾਲਾ. "ਚਸਮਦੀਦੰ ਫਨਾਇ." (ਤਿਲੰ ਮਃ ੫) ੨. ਸੰਗ੍ਯਾ- ਆਤਮਾ ਵਿੱਚ ਲਯ ਹੋਣ ਦਾ ਭਾਵ. ਨਿਰਵਿਕਲਪ ਸਮਾਧਿ। ੩. ਮਿਟ ਜਾਣ ਦਾ ਭਾਵ.


ਸੱਪ. ਦੇਖੋ, ਫਣੀ. "ਮੋਰ ਤੇ ਜ੍ਯੋਂ ਫਨਿ, ਤ੍ਯੋਂ ਸਕੁਚਾਨੇ." (ਚੰਡੀ ੧)


ਫਣੀ (ਨਾਗ) ਕੀ ਕਨ੍ਯਾ, ਨਾਗਪੁਤ੍ਰੀ. (ਸਨਾਮਾ)


ਸੰਗ੍ਯਾ- ਨਾਗਮਣਿ. ਸੱਪ ਦੇ ਸਿਰ ਵਿੱਚੋਂ ਉਪਜਿਆ ਇੱਕ ਕਲਪਿਤ ਰਤਨ. "ਲੂਲੂ ਜਮੁਰਦ ਨੀਲ ਫਨਿਮਨਿ." (ਸਲੋਹ) ੩. ਫਣੀ (ਸੱਪਾਂ) ਦਾ ਮਣਿ (ਸਰਦਾਰ) ਸ਼ੇਸਨਾਗ. ਫਣਿਪਤਿ.


ਫਲ ਵਾਲਾ. ਦੇਖੋ, ਫਣੀਅਰ.