Meanings of Punjabi words starting from ਬ

ਫ਼ਾ. [بہادر] ਬਹਾ- ਦੁਰ ਚਮਕੀਲਾ ਮੋਤੀ। ੨. ਕੀਮਤੀ ਮੋਤੀ। ੩. ਉਤਸਾਹੀ. ਪਰਾਕ੍ਰਮੀ. ਸ਼ੂਰਵੀਰ.


[بہادرشاہ] ਔਰੰਗਜ਼ੇਬ ਦਾ ਦੂਜਾ ਪੁਤ੍ਰ. ਜਿਸ ਦਾ ਜਨਮ ਬੁਰਹਾਨਪੁਰ ੪. ਅਕਤੂਬਰ ਸਨ ੧੬੪੩ ਨੂੰ ਹੋਇਆ. ਇਸ ਦਾ ਪਹਿਲਾ ਨਾਮ ਮੁਅ਼ੱਜਮ ਅਤੇ ਸ਼ਾਹ ਆ਼ਲਮ ਸੀ. ਇਹ ਸਨ ੧੭੦੭ ਵਿੱਚ ਦਿੱਲੀ ਦੇ ਤਖਤ ਪੁਰ ਬੈਠਾ, ਅਤੇ ਆਪਣਾ ਨਾਮ ਬਹਾਦੁਰਸ਼ਾਹ ਰੱਖਿਆ. ਇਸ ਦਾ ਬਹੁਤਾ ਸਮਾਂ ਦੱਖਣੀ ਰਿਆਸਤਾਂ ਬੀਜਾਪੁਰ ਗੋਲਕੰਡਾ ਦੇ ਵਿਰੁੱਧ ਲੜਦਿਆਂ ਗੁਜਰਿਆ. ਅੰਤ ਨੂੰ ਬੰਦੇਬਹਾਦੁਰ ਦੇ ਵੇਲੇ ਸਿੱਖਾਂ ਦਾ ਜੋਰ ਵਧਦਾ ਵੇਖਕੇ ਅਤੇ ਸਰਹਿੰਦ ਦੇ ਸੂਬੇ ਵਜ਼ੀਰਖ਼ਾਂਨ ਦਾ ਮਾਰਿਆ ਜਾਣਾ ਸੁਣਕੇ ਇਹ ਪੰਜਾਬ ਵੱਲ ਆਇਆ, ਪਰ ਦੇਸ਼ ਵਿੱਚ ਸ਼ਾਂਤੀ ਨਹੀਂ ਕਰ ਸਕਿਆ. ਬਹਾਦੁਰਸ਼ਾਹ ਦਾ ਦੇਹਾਂਤ ੧੮. ਫਰਵਰੀ ਸਨ ੧੭੧੨ (ਫੱਗੁਣ ਸੰਮਤ ੧੭੬੯) ਨੂੰ ਲਹੌਰ ਹੋਇਆ.#ਬਹਾਦੁਰਸ਼ਾਹ ਦੂਜਾ. ਦਿੱਲੀ ਦਾ ਅੰਤਿਮ ਮੁਗਲ ਬਾਦਸ਼ਾਹ, ਜੋ ਲਾਲਬਾਈ ਦੇ ਉਦਰ ਤੋਂ ਅਕਬਰਸ਼ਾਹ (੨) ਦਾ ਪੁਤ੍ਰ ਸੀ ਉਸ ਦਾ ਜਨਮ ੨੪ ਅਕਤੂਬਰ ਸਨ ੧੭੭੫ ਨੂੰ ਹੋਇਆ. ਇਸ ਨੂੰ ਇਤਿਹਾਸਕਾਰਾਂ ਨੇ ਬਹਾਦੁਰਸ਼ਾਹ ਰੰਗੀਲਾ ਲਿਖਿਆ ਹੈ. ਸਨ ੧੮੫੭ ਦੇ ਗਦਰ ਵਿੱਚ ਇਸ ਦੀ ਸਾਜ਼ਿਸ਼ ਮਲੂਮ ਕਰਕੇ ਅੰਗ੍ਰੇਜ਼ੀ ਸਰਕਾਰ ਨੇ ਬਹਾਦੁਰਸ਼ਾਹ ਨੂੰ ਲੱਖ ਰੁਪਯਾ ਮਹੀਨਾ ਪੈਨਸ਼ਨ ਦੇ ਕੇ ਸਨ ੧੮੫੮ ਵਿੱਚ ਦਿੱਲੀ ਤੋਂ ਰੰਗੂਨ ਭੇਜ ਦਿੱਤਾ, ਜਿੱਥੇ ੭. ਨਵੰਬਰ ਸਨ ੧੮੬੨ ਨੂੰ ਉਸ ਦਾ ਦੇਹਾਂਤ ਹੋਇਆ. ਇਹ ਉੱਤਮ ਕਵੀ ਸੀ ਅਤੇ ਆਪਣਾ ਤਖ਼ੱਲੁਸ "ਜਫਰ" ਲਿਖਦਾ ਸੀ, ਯਥਾ- "ਜਿਸ ਕੀ ਤੁਝ ਕੋ ਜੁਸ੍ਤਜੂ ਹੈ ਵਹ ਤੁਝੀ ਮੇ ਹੈ ਜਫਰ। ਢੂੰਢਤਾ ਫਿਰ ਫਿਰਕੇ ਫਿਰ ਤੂ ਜਾਬਜਾ ਕ੍ਯਾ ਚੀਜ਼ ਹੈ?"


ਮੁਖ਼ਲਿਸਖ਼ਾਨ ਸਰਦਾਰ ਦੇ ਅਧੀਨ ਇੱਕ ਫੌਜੀ ਉਹਦੇਦਾਰ, ਜੋ ਅਮ੍ਰਿਤਸਰ ਜੀ ਦੇ ਜੰਗ ਵਿੱਚ ਗੁਰੂ ਹਰਿਗੋਬਿੰਦ ਜੀ ਨਾਲ ਲੜਿਆ.


ਸੈਫ਼ਖ਼ਾਨ (ਸੈਫ਼ੁੱਦੀਨ) ਸਰਦਾਰ ਦਾ ਵਸਾਇਆ ਨਗਰ ਅਤੇ ਕਿਲਾ "ਸੈਫ਼ਾਬਾਦ, ਜੋ ਪਟਿਆਲੇ ਤੋਂ ਚਾਰ ਕੋਹ ਉੱਤਰ ਪੂਰਵ ਹੈ. ਇੱਥੇ ਸੈਫ਼ਖ਼ਾਂ ਦਾ ਪ੍ਰੇਮ ਦੇਖਕੇ ਗੁਰੂ ਤੇਗਬਹਾਦੁਰ ਜੀ ਚੁਮਾਸਾ ਠਹਿਰੇ ਹਨ. ਗੁਰੂਸਾਹਿਬ ਦਾ ਪਵਿਤ੍ਰ ਅਸਥਾਨ ਇੱਕ ਕਿਲੇ ਅੰਦਰ, ਦੂਜਾ ਬਾਹਰ ਬਾਗ ਵਿੱਚ ਹੈ. ਗੁਰਦ੍ਵਾਰੇ ਨਾਲ ਪੰਜ ਸੌ ਘੁਮਾਉਂ ਜ਼ਮੀਨ ਅਤੇ ਨੌ ਸੌ ਰੁਪਯਾ ਤ੍ਯੋਹਾਰਾਂ ਦਾ ਰਿਆਸਤ ਪਟਿਆਲੇ ਵੱਲੋਂ ਹੈ. ਵੈਸਾਖੀ ਨੂੰ ਮੇਲਾ ਹੁੰਦਾ ਹੈ. ਗੁਰਦ੍ਵਾਰੇ ਦਾ ਪ੍ਰਬੰਧ ਰਿਆਸਤ ਦੇ ਹੱਥ ਹੈ. ਰਾਜਾ ਅਮਰਸਿੰਘ ਪਟਿਆਲਾਪਤਿ ਨੇ ਸਨ ੧੭੭੪ ਵਿੱਚ ਸੈਫਖਾਨ ਦੀ ਔਲਾਦ ਨੂੰ ਮਾਕੂਲ ਜਾਗੀਰ ਦੇਕੇ ਕਿਲੇ ਤੇ ਕਬਜਾ ਕੀਤਾ ਅਤੇ ਉਸ ਨੂੰ ਨਵੇਂ ਸਿਰੇ ਬਹੁਤ ਮਜਬੂਤ ਬਣਾਕੇ ਨਾਉਂ ਬਹਾਦੁਰਗੜ੍ਹ ਰੱਖਿਆ.


ਦੇਖੋ, ਦੇਹਰਾਸਾਹਿਬ ਨੰ. ੨.


ਦੇਖੋ, ਬਹਾਉਣਾ ੧। ੨. ਫ਼ਾ. [بہانہ] ਸੰਗ੍ਯਾ- ਹੀਲਾ. ਮਿਸ. ਵਲ੍ਹਾਉ. "ਕਿਆ ਕੋ ਕਰੈ ਬਹਾਨਾ." (ਬਿਲਾ ਮਃ ੩) ੩. ਨਿਮਿੱਤ ਹੇਤੁ. ਸਬਬ.