Meanings of Punjabi words starting from ਰ

ਵਿ- ਰਹਿਆ। ੨. ਠਹਿਰਿਆ. ਰੁਕਿਆ। ੩. ਫ਼ਾ. [رہا] ਛੁੱਟਿਆ ਹੋਇਆ. ਮੁਕ੍ਤ.


ਸੰਗ੍ਯਾ- ਰਹਿਣ ਦਾ ਭਾਵ. ਇਸਥਿਤਿ. ਵਿਸ਼੍ਰਾਮ. "ਭਾਈ ਰੇ! ਗੁਰਮਤਿ ਸਾਚਿ ਰਹਾਉ." (ਸ੍ਰੀ ਮਃ ੩) ੨. ਸ੍ਵਰ। ੩. ਪਾਠ ਦੀ ਧਾਰਨਾ। ੪. ਟੇਕ ਸਥਾਈ. ਉਹ ਪਦ, ਜੋ ਗਾਉਣ ਵੇਲੇ ਵਾਰ ਵਾਰ ਅੰਤਰੇ ਪਿੱਛੋਂ ਵਰਤਿਆ ਜਾਵੇ. ਸ਼੍ਰੀ ਗੁਰੂ ਗ੍ਰੰਥਸਾਹਿਬ ਦੇ ਸ਼ਬਦਾਂ ਵਿੱਚ ਜੋ ਰਹਾਉ ਸ਼ਬਦ ਆਉਂਦਾ ਹੈ, ਉਸ ਦਾ ਇਹੀ ਭਾਵ ਹੈ.¹ ਦੇਖੋ, ਰਾਮਕਲੀ ਦੀ ਪਹਿਲੀ ਵਾਰ ਦੀ ਪਹਿਲੀ ਪੌੜੀ ਦੇ ਅੰਤ "ਰਹਾਉ" ਸ਼ਬਦ. ਇਸ ਦਾ ਭਾਵ ਹੈ ਕਿ ਹਰੇਕ ਪੌੜੀ ਦੇ ਅੰਤ ਪਿਛਲੀ ਤੁਕ ਜੋੜਕੇ ਪਾਠ ਕਰੋ. ਦੇਖੋ, ਰਹਾਉ ਦੂਜਾ.


ਇੱਕ ਸ਼ਬਦ ਵਿੱਚ ਜਿੱਥੇ ਸਥਾਈ ਲਈ ਦੋ ਤੁਕਾਂ ਰਚੀਆਂ ਹਨ, ਉੱਥੇ ਇਹ ਪਦ ਵਰਤਿਆ ਹੈ, ਅਰ ਦੋਹਾਂ ਵਿੱਚੋਂ ਗਾਉਣ ਵਾਲੇ ਦੀ ਮਰਜੀ ਹੈ, ਜਿਸ ਟੇਕ ਨੂੰ ਚਾਹੇ ਵਰਤੇ. ਜੈਸੇ- ਸੋਰਠ ਮਃ ੫. ਦੀ ਅਸਟਪਦੀ "ਪਾਠ ਪੜਿਓ ਅਰੁ ਬੇਦੁ ਬੀਚਾਰਿਓ" ਵਿੱਚ ਦੋ ਰਹਾਉ ਹਨ- "ਪਿਆਰੇ ਇਨ ਬਿਧਿ ਮਿਲਣੁ ਨ ਜਾਈ ਮੈ ਕੀਏ ਕਰਮ ਅਨੇਕਾ."××× ਅਤੇ "ਤੇਰੋ ਸੇਵਕ ਇਹ ਰੰਗਿ ਮਾਤਾ. ×××"


ਰੱਖਿਆ. ਠਹਿਰਾਇਆ. ਥਾਪਿਆ। ੨. ਵਰਜਿਆ. ਰੋਕਿਆ.


ਨਿਵਾਸ. ਦੇਖੋ, ਰਹਾਯਿਸ਼.


ਰੱਖੀ। ੨. ਰਹੀ। ੩. ਵਰਜੀ। ੪. ਦੇਖੋ, ਰਿਹਾਈ.


ਦੇਖੋ, ਰਿਹਾਕ.


ਫ਼ਾ. [رہانیِدن] ਕ੍ਰਿ- ਛੁਟਕਾਰਾ ਦੇਣਾ. ਨਿਰਬੰਧ ਕਰਨਾ. ਆਜ਼ਾਦ ਕਰਨਾ.