Meanings of Punjabi words starting from ਸ਼

ਫ਼ਾ. [شباشب] ਕ੍ਰਿ. ਵਿ- ਰਾਤੋ ਰਾਤ.


ਅ਼. [شباہت] ਕਿਸੇ ਜੇਹੀ ਸ਼ਬੀਹ (ਮੂਰਤਿ) ਹੋਣੀ. ਹਮਸ਼ਕਲ ਹੋਣਾ. ਕਿਸੇ ਦੀ ਸੂਰਤ ਜੇਹਾ ਹੋਣ ਦਾ ਭਾਵ.


ਫ਼ਾ [شبانگاہ] ਸੰਗ੍ਯਾ- ਰਾਤ ਦਾ ਵੇਲਾ.


ਫ਼ਾ. [شبستان] ਸੰਗ੍ਯਾ- ਸ਼ਯਨ ਅਸਥਾਨ. ਬਾਦਸ਼ਾਹ ਦੇ ਸੌਣ ਦੀ ਕੌਠੜੀ। ੨. ਸਾਧੂ ਦੇ ਭਜਨ ਕਰਨ ਦੀ ਗੁਫਾ.


ਫ਼ਾ. [شب وروز] ਸ਼ਬ (ਰਾਤ) ਵ (ਅਤੇ) ਰੋਜ਼ (ਦਿਨ). ਰਾਤ ਦਿਨ. ਨਿਰੰਤਰ. "ਸਬੋਰੋਜ ਸ਼ਰਾਬ ਨੇ ਜੋਰ ਲਾਯਾ." (ਰਾਮਾਵ) ਦੇਖੋ, ਸਬ ੨.


ਮੁਖ਼ਲਸ ਖ਼ਾਂ ਦਾ ਸਾਥੀ ਸ਼ਾਹੀ ਫੌਜ ਦਾ ਅਹੁਦੇਦਾਰ, ਜੋ ਅੰਮ੍ਰਿਤਸਰ ਦੇ ਜੰਗ ਵਿੱਚ ਛੀਵੇਂ ਸਤਿਗੁਰ ਨਾਲ ਲੜਿਆ. ਦੇਖੋ, ਹਰਿਗੋਬਿੰਦ ਸਤਿਗੁਰੂ। ੨. ਦੁਆਬੇ ਦਾ ਫੌਜਦਾਰ, ਜਿਸ ਦਾ ਅਸਲ ਨਾਉਂ ਨੂਰ ਖ਼ਾਨ ਸੀ. ਇਹ ਸੰਮਤ ੧੭੬੮ ਵਿੱਚ ਰਾਇਪੁਰ ਪਾਸ ਖ਼ਾਲਸਾਦਲ ਨੇ ਮਾਰਿਆ.


[شمس تبریز] ਇੱਕ ਸੂਫੀ ਫਕੀਰ, ਜਿਸ ਦਾ ਨਾਉਂ ਮਖਦੂਮ ਸ਼ਾਹ ਸ਼ਮਸੁੱਦੀਨ ਸੀ. ਇਸ ਦਾ ਜਨਮ ੧੭. ਰਜਬ ਸਨ ੫੬੦ ਹਿਜਰੀ ਨੂੰ ਗਜਨੀ ਦੇ ਇਲਾਕੇ ਸਬਜ਼ਵਾਰ ਵਿੱਚ ਹੋਇਆ. ਭਾਰਤ ਦੀ ਸੈਰ ਕਰਦਾ ਇਹ ਮੁਲਤਾਨ ਆਇਆ. ਮੁਤੱਸਿਬ ਮੌਲਾਨਿਆਂ ਦੀ ਸ਼ਕਾਇਤ ਪੁਰ ਕਿ ਸ਼ਮਸੁੱਦੀਨ "ਅਨਲਹ਼ੱਕ਼" (ਅਹੰ ਬ੍ਰਹਮਾ੍ਸਿਮ੍‍) ਆਖਦਾ ਹੈ, ਮੁਲਤਾਨ ਦੇ ਹਾਕਮ ਦੇ ਹੁਕਮ ਅਨੁਸਾਰ ਇਸ ਦੀ ਖੱਲ ਉਤਰਵਾਈ ਗਈ. ਇਸ ਸਾਧੂ ਦਾ ਅਸਥਾਨ ਮੁਲਤਾਨ ਵਿੱਚ ਪ੍ਰਸਿੱਧ ਹੈ ਅਤੇ ਇਸ ਦੀ ਸੰਪ੍ਰਦਾਇ ਦੇ ਹਿੰਦੂ ਮੁਸਲਮਾਨ "ਸ਼ਮਸੀ" ਸਦਾਉਂਦੇ ਹਨ।#੨. ਸ਼ਮਸੁਦੀਨ ਮੁਹੰਮਦ, ਤਬਰੇਜ਼ ਦਾ ਵਸਨੀਕ ਇੱਕ ਹੋਰ ਸਾਧੂ ਹੋਇਆ ਹੈ, ਇਸ ਦਾ ਜਨਮ ਸਨ ੬੦੩ ਹਿਜਰੀ ਵਿੱਚ ਹੋਇਆ. ਇੱਕ ਵੇਰ ਇਸ ਨੇ ਮੁਰਦੇ ਨੂੰ ਇਹ ਆਖਕੇ ਕਿ ਮੇਰੇ ਹੁਕਮ ਨਾਲ ਉਠ ਖੜਾ ਹੋ, ਜ਼ਿੰਦਾ ਕਰ ਦਿੱਤਾ. ਇਸ ਅਪਰਾਧ ਕਾਰਣ ਸਨ ੬੪੫ ਹਿਜਰੀ ਵਿੱਚ ਅਲਾਉੱਦੀਨ ਮਹਮੂਦ ਨੇ ਇਸ ਦੀ ਖੱਲ ਉਤਰਵਾਕੇ ਖੂਹ ਵਿੱਚ ਸਿਟਵਾ ਦਿੱਤਾ. ਇਸੇ ਬਾਬਤ ਇਹ ਕਥਾ ਪ੍ਰਚਲਿਤ ਹੈ ਕਿ ਇੱਕ ਵਾਰ ਇਸ ਭੁੱਖੇ ਸ਼ਮਸ ਤਬਰੇਜ਼ੀ ਦੀ ਮੱਛੀ (ਕਿਤਨੇ ਲੇਖਕਾਂ ਅਨੁਸਾਰ ਮੁਰਦੇ ਬੈਲ ਦਾ ਮਾਸ) ਭੁੰਨਣ ਲਈ ਸੂਰਜ ਹੇਠ ਉਤਰ ਆਇਆ ਸੀ. ਮੌਲਾਨਾ ਰੂਮੀ ਜੋ ਪ੍ਰਸਿੱਧ ਕਵੀ ਹੋਇਆ ਹੈ, ਉਹ ਇਸੇ ਮਹਾਤਮਾ ਦਾ ਚੇਲਾ ਸੀ. ਭਾਈ ਸੰਤੋਖ ਸਿੰਘ ਆਦਿਕ ਕਵੀਆਂ ਨੇ ਇਨ੍ਹਾਂ ਦੋਹਾਂ ਸੰਤਾਂ ਦੀ ਕਥਾ ਮਿਲਾਕੇ ਖਿਚੜੀ ਕਰ ਦਿੱਤੀ ਹੈ.


ਸ਼ਾਹਜਹਾਂ ਦੀ ਫੌਜ ਦਾ ਸਰਦਾਰ, ਜੋ ਗੁਰੂਸਰ ਮੇਹਰਾਜ ਦੇ ਜੰਗ ਵਿੱਚ ਗੁਰੂ ਹਰਿਗੋਬਿੰਦ ਸਾਹਿਬ ਦੇ ਸੈਨਾਨੀ ਭਾਈ ਜਾਤੀਮਲਿਕ ਨੇ ਮਾਰਿਆ.


ਫ਼ਾ. [شمشاد] ਸੰਗ੍ਯਾ- ਇੱਕ ਬਿਰਛ, ਜੋ ਸਰੂ ਦੀ ਜਾਤਿ ਹੈ. ਇਸ ਦੀ ਉਪਮਾ ਕੱਦ ਨੂੰ ਦਿੱਤੀ ਜਾਂਦੀ ਹੈ. L. Marjorana.