Meanings of Punjabi words starting from ਸ

ਵਿ- ਸਹਜ (ਗ੍ਯਾਨ) ਧਾਰਣ ਵਾਲਾ. ਵਿਚਾਰਵਾਨ। ੨. ਸੁਖਾਲੀ ਧਾਰਣਾ ਵਾਲਾ. ਸੌਖੀ ਰੀਤਿ ਅੰਗੀਕਾਰ ਕਰਨ ਵਾਲਾ। ੩. ਸੰਗ੍ਯਾ- ਸਿੱਖਾਂ ਦਾ ਇੱਕ ਅੰਗ, ਜੋ ਖੰਡੇ ਦਾ ਅਮ੍ਰਿਤ ਪਾਨ ਨਹੀਂ ਕਰਦਾ ਅਤੇ ਕੱਛ ਕ੍ਰਿਪਾਨ ਦੀ ਰਹਿਤ ਨਹੀਂ ਰਖਦਾ, ਪਰ ਸ਼੍ਰੀ ਗੁਰੂ ਗ੍ਰੰਥ ਸਾਹਿਬ ਬਿਨਾ ਆਪਣਾ ਹੋਰ ਧਰਮਪੁਸ੍ਤਕ ਨਹੀਂ ਮੰਨਦਾ.¹


ਸੰਗ੍ਯਾ- ਹਠਯੋਗ ਦੇ ਧ੍ਯਾਨ ਤੋਂ ਭਿੰਨ, ਗੁਰਸ਼ਬਦ ਦਾ ਦ੍ਰਿੜ੍ਹ ਨਿਸ਼ਚਾ। ੨. ਆਤਮ ਸਰੂਪ ਦਾ ਧ੍ਯਾਨ.


ਸੰਗ੍ਯਾ- ਹਠਯੋਗ ਦੀ ਸਾਧਨਾ ਕਰਕੇ ਦਸਮਦ੍ਵਾਰ ਵਿੱਚ ਅਨਾਹਤ ਸ਼ਬਦ ਸੁਣਨ ਤੋਂ ਭਿੰਨ, ਨਾਮ ਦੀ ਅਖੰਡ ਧੁਨੀ ਦਾ ਹਰ ਸਮੇਂ ਹੋਣਾ. ਅਖੰਡ ਨਾਮਚਿੰਤਨ. "ਸਤਿਗੁਰੁ ਸੇਵੇ ਤਾਂ ਸਹਜਧੁਨਿ ਉਪਜੈ." (ਸੋਰ ਮਃ ੩)


ਸ੍ਵਰੂਪ ਦਾਮੋਦਰ ਆਦਿ ਵੈਸਨਵਾਂ ਦਾ ਚਲਾਇਆ ਵੈਸਨਵਾਂ ਦਾ ਇੱਕ ਫਿਰਕਾ, ਜੋ ਜਵਾਨ ਸੁੰਦਰ ਇਸਤ੍ਰੀ ਅੱਗੇ ਬੈਠਕੇ ਰਸਿਕ ਸ਼ਿਰੋਮਣਿ ਕ੍ਰਿਸਨ ਜੀ ਦਾ ਧ੍ਯਾਨ ਅਤੇ ਭਜਨ ਕਰਦਾ ਹੈ.


ਸੰਗ੍ਯਾ- ਸ਼ਾਂਤਿ ਸੁਭਾਵ। ੨. ਆਤਮਿਕ ਪ੍ਰੇਮ. "ਸਹਜਭਾਇ ਮਿਲੀਐ ਸੁਖ ਹੋਵੈ." (ਸਿਧਗੋਸਟਿ) ੩. ਕ੍ਰਿ. ਵਿ- ਸ੍ਵਾਭਾਵਿਕ. ਸੁਤੇ.


ਸੰਗ੍ਯਾ- ਆਤਮਚਿੰਤਨ। ੨. ਆਤਮ ਸਿੱਧਾਂਤ। ੩. ਕ੍ਰਿ. ਵਿ- ਨਿਰਯਤਨ. ਸ੍ਵਾਭਾਵਿਕ. "ਸਹਜਮਤੇ ਬਣਿਆਈ ਹੇ." (ਮਾਰੂ ਸੋਲਹੇ ਮਃ ੩)


ਦੇਖੋ, ਸਹਜ ਜੋਗ.


ਵਿ- ਸਹਜ ਸੰਬੰਧੀ. ਆਤਮ ਸੰਬੰਧੀ. ਆਤਮਿਕ. ੨. ਸਹਜ ਰੂਪ. "ਤਉ ਸੁਖ ਸਹਜਰੀਆ." (ਬਿਹਾ ਮਃ ੫)


ਦੇਖੋ, ਸੇਜਾ। ੨. ਦੇਖੋ, ਸਹਜ। ੩. ਸਹ (ਸਾਥ) ਜਾ (ਪੈਦਾ ਹੋਈ).


ਵਿ- ਸਹ (ਨਾਲ) ਪੈਦਾ ਹੋਇਆ। ੨. ਸਹਜ (ਗ੍ਯਾਨ) ਨੂੰ ਪ੍ਰਾਪਤ ਹੋਇਆ। ੩. ਸਹਜ- ਆਇਆ. "ਮਹਾ ਅਨੰਦ ਅਚਿੰਤ ਸਹਜਾਇਆ." (ਆਸਾ ਮਃ ੫)