Meanings of Punjabi words starting from ਜ

ਸੰਗ੍ਯਾ- ਜ਼ਿੰਦਹ ਪੀਰ. ਖ਼੍ਵਾਜਹਖ਼ਿਜਰ. ਵਰੁਣ ਦੇਵਤਾ. ਦੇਖੋ, ਦਰਯਾਪੰਥੀ. ਸਿੰਧ ਵਿੱਚ ਭੱਖਰ ਪਾਸ ਸਿੰਧੁਨਦ ਦੇ ਟਾਪੂ ਵਿੱਚ ਜਿੰਦਪੀਰ ਦਾ ਸੁੰਦਰ ਮੰਦਿਰ ਹੈ, ਜਿਸ ਦੇ ਪੂਜਣ ਲਈ ਹਿੰਦੂ ਅਤੇ ਮੁਸਲਮਾਨ ਬਹੁਤ ਜਾਂਦੇ ਹਨ. ਇਸ ਥਾਂ ਗੁਰੂ ਨਾਨਕ ਦੇਵ ਭੀ ਵਿਰਾਜੇ ਹਨ. ਛੋਟਾ ਜੇਹਾ ਅਸਥਾਨ ਬਣਿਆ ਹੋਇਆ ਹੈ। ੨. ਸਤਿਗੁਰੂ ਨਾਨਕ ਦੇਵ ਦਾ ਇੱਕ ਸਿੱਖ, ਜੋ ਇਸਲਾਮ ਤ੍ਯਾਗਕੇ ਸਿੱਖੀ ਦਾ ਪ੍ਰੇਮੀ ਹੋਇਆ. "ਹੋਆ ਜਿੰਦਪੀਰ ਅਬਿਨਾਸੀ." (ਭਾਗੁ)


ਇਹ ਜੰਦਵੜੀ ਦਾ ਹੀ ਨਾਉਂ ਹੈ. ਦੇਖੋ, ਗੁਰੂਆਣਾ ਅਤੇ ਜੰਦਵੜੀ.


ਦੇਖੋ, ਜਿੰਦੁੜੀ.


ਸੰਗ੍ਯਾ- ਤਾਲਾ. . ਕੁਫ਼ਲ। ੨. ਫ਼ਾ. [زِندہ] ਜ਼ਿੰਦਹ. ਵਿ- ਜੀਉਂਦਾ. ਜੀਵਨ ਦਸ਼ਾ ਵਾਲਾ.; ਦੇਖੋ, ਜਿੰਦਕੌਰ.


ਸੰਗ੍ਯਾ- ਤਾਲਾ. . ਕੁਫ਼ਲ। ੨. ਫ਼ਾ. [زِندہ] ਜ਼ਿੰਦਹ. ਵਿ- ਜੀਉਂਦਾ. ਜੀਵਨ ਦਸ਼ਾ ਵਾਲਾ.; ਦੇਖੋ, ਜਿੰਦਕੌਰ.


ਸੰਗ੍ਯਾ- ਜਿੰਦ ਦਾ ਵਾਰੀ. ਪ੍ਰਾਣਾਂਤਕ. ਯਮ। ੨. ਦੇਖੋ, ਜੰਦਾਰ.