Meanings of Punjabi words starting from ਬ

ਸੰਗ੍ਯਾ- ਵਾਕਰੂਪ. ਕਾਵ੍ਯ. ਸਾਹਿਤ੍ਯ. "ਕਹੂੰ ਵੇਦਵਿਦ੍ਯਾ, ਕਹੂੰ ਬਾਕਰੂਪੰ." (ਅਕਾਲ) ੨. ਸੰਗੀਤਵਿਦ੍ਯਾ. ਰਾਗਵਿਦ੍ਯਾ.


ਸੰਗ੍ਯਾ- ਬਕਵ੍ਰਿੱਤ (ਧੋਬੀ). ਬਗੁਲੇ ਵਾਂਗ ਪਾਣੀ ਵਿੱਚ ਲੱਤਾਂ ਰੱਖਣ ਵਾਲਾ. "ਬਾਕਾਤਾ ਤ੍ਰਿਯ ਆਨ, ਚੀਰ ਪਨ੍ਹਾਏ ਤਿਨ ਤਨੈ." (ਕ੍ਰਿਸਨਾਵ) ਧੋਬੀ ਦੀ ਇਸਤ੍ਰੀ ਨੇ ਆਕੇ ਵਸਤ੍ਰ ਪਹਿਨਾਏ.


ਸੰਗ੍ਯਾ- ਵਮਨ ਅਤੇ ਵਾਂਤ. ਉਲਟੀ (ਛਰਦ), ਅਤੇ ਮੁਖ ਤੋਂ ਉਗਲੀ ਹੋਈ ਵਸਤੁ। ੨. ਅ਼. [باقی] ਬਾਕ਼ੀ ਵਿ- ਸ਼ੇਸ. ਜੋ ਬਚ ਰਿਹਾ ਹੈ। ੩. ਸੰਗ੍ਯਾ- ਹਿਸਾਬ ਕਰਨ ਪਿੱਛੋਂ ਕਿਸੇ ਵੱਲ ਰਹੀ ਰਕਮ. "ਨਾ ਜਮ ਕਾਣਿ, ਨ ਜਮ ਕੀ ਬਾਕੀ." (ਗੁਜ ਅਃ ਮਃ ੧) "ਤਜਿ ਅਭਿਮਾਨ ਛੁਟੈ ਤੇਰੀ ਬਾਕੀ." (ਬਾਵਨ) ੪. ਪਾਰਬ੍ਰਹਮ. ਕਰਤਾਰ। ੫. ਅ਼. [باکی] ਵਿ ਰੋਂਦਾ ਹੋਇਆ. ਰੋਂਦੂ.