Meanings of Punjabi words starting from ਭ

ਵਿ- ਭੌਂਕਣ (ਭਸਣ) ਵਾਲਾ. ਭਸਕ। ੨. ਬਕਬਾਦੀ.


ਦੇਖੋ, ਭੋਂਡੀ. "ਭੌਂਡੀ ਰਾਂਡ! ਕਹ੍ਯੋ ਕ੍ਯਾ ਕਰ੍ਯੋ?" (ਚਰਿਤ੍ਰ ੧੨੯)


ਵਿ- ਭ੍ਰਮਣ ਕਰਨ ਵਾਲਾ। ੨. ਜਿਸ ਦਾ ਦਿਮਾਗ ਫਿਰ ਗਿਆ ਹੈ. ਪਾਗਲ. "ਭੌਂਦੂ। ਸੁਨੋ ਹਮ ਨਾਨਕਨਾਮ, ਲਗੀ ਲਿਵ ਤੇ ਉਰ ਬਾਲਕ ਪਾਰਾ." (ਨਾਪ੍ਰ)


ਭੰਗ ਵੇਚਣ ਵਾਲਾ। ੨. ਭੰਗ ਪੀਣ ਵਾਲਾ. ਭੰਗੜ.