Meanings of Punjabi words starting from ਮ

ਰਿਆਸਤ ਪਟਿਆਲਾ, ਨਜਾਮਤ ਬਰਨਾਲਾ, ਤਸੀਲ ਥਾਣਾ ਭਟਿੰਡਾ ਦਾ ਇੱਕ ਪਿੰਡ, ਜੋ ਰੇਲਵੇ ਸਟੇਸ਼ਨ ਜੈਤੋ ਤੋਂ ਬਾਰਾਂ ਮੀਲ ਪੂਰਵ ਹੈ. ਇਸ ਪਿੰਡ ਤੋਂ ਚੜ੍ਹਦੇ ਵੱਲ ਅੱਧ ਮੀਲ ਦੇ ਕਰੀਬ ਸ਼੍ਰੀ ਗੁਰੂ ਗੋਬਿੰਦਸਿੰਘ ਜੀ ਦਾ ਅਸਥਾਨ ਹੈ. ਸਤਿਗੁਰੂ ਜੀ ਜਲਾਲ ਵੱਲੋਂ ਆਉਂਦੇ ਇੱਥੇ ਵਿਰਾਜੇ ਹਨ. ਇੱਥੇ ਇੱਕ ਦੀਵਾਨਾ ਸਾਧੂ ਗੁਰੂ ਜੀ ਨੂੰ ਮਿਲਣ ਆਇਆ. ਗੁਰੂ ਜੀ ਵਿਰਾਜੇ ਹੋਏ ਸਨ, ਸਿੰਘਾਂ ਨੇ ਰੋਕਿਆ ਪਰ ਦੀਵਾਨਾ ਨਾ ਰੁਕਿਆ, ਇਸ ਪੁਰ ਉਹ ਢੀਠਤਾ ਨਾਲ ਸਿੰਘਾਂ ਨਾਲ ਲੜਕੇ ਬਹੁਤ ਘਾਇਲ ਹੋਗਿਆ. ਇਤਨੇ ਵਿੱਚ ਗੁਰੂ ਜੀ ਜਾਗ ਉੱਠੇ, ਸਾਧੁ ਨੂੰ ਅੰਦਰ ਬੁਲਾਇਆ ਦਰਸ਼ਨ ਦੇਕੇ ਨਿਹਾਲ ਕੀਤਾ. ਦੀਵਾਨਾ ਸਫਲ ਮਨੋਰਥ ਹੋਕੇ ਪਰਲੋਕ ਸਿਧਾਰਿਆ. ਗੁਰੂ ਸਾਹਿਬ ਦੇ ਵਿਰਾਜਣ ਦੇ ਥਾਂ ਦਮਦਮਾ ਬਣਿਆ ਹੋਇਆ ਹੈ. ਪੁਜਾਰੀ ਸਿੰਘ ਹੈ. ਗੁਰਦ੍ਵਾਰੇ ਨਾਲ ਚਾਰ ਘੁਮਾਉਂ ਦੇ ਕ਼ਰੀਬ ਜ਼ਮੀਨ ਹੈ. ਹਰ ਅਮਾਵਸ ਮੇਲਾ ਹੁੰਦਾ ਹੈ.


ਮਲਿਕ (ਸਾਧੁ) ਦਾ ਵੇਸ (ਭੇਸ). "ਫਾਹੀ ਸੁਰਤਿ, ਮੂਲੀਕ ਵੇਸ." (ਸ੍ਰੀ ਮਃ ੧) ਧ੍ਯਾਨ ਲੋਕਾਂ ਦੇ ਫਸਾਂਉਣ ਵਿੱਚ ਹੈ ਅਤੇ ਲਿਬਾਸ ਸਾਧੂਆਂ ਦਾ ਹੈ.


ਦੇਖੋ, ਮਾਲੂਮ.


ਸੰ. म्लेच्छ. ਧਾ- ਆਮਪਸ੍ਟ ਅਤੇ ਅਸ਼ੁੱਧ ਬੋਲਣਾ, ਜੰਗਲੀ ਬੋਲੀ ਬੋਲਣਾ। ੨. ਸੰਗ੍ਯਾ- ਵਿਗੜਿਆ ਹੋਇਆ ਸ਼ਬਦ, ਜਿਸ ਦਾ ਅਰਥ ਨਾ ਸਮਝਿਆ ਜਾਵੇ.#म्लेच्छोह वाएष यदपशब्दः#੩. ਉਹ ਆਦਮੀ, ਜਿਸ ਦੀ ਬੋਲੀ ਸਮਝ ਵਿੱਚ ਨਾ ਆਵੇ। ੪. ਸੰਸਕ੍ਰਿਤ ਦੇ ਵਿਦ੍ਵਾਨਾਂ ਨੇ ਇਹ ਸ਼ਬਦ ਵਿਦੇਸ਼ੀਆਂ ਅਤੇ ਆਰਯਧਰਮ ਵਿਰੁੱਧ ਲੋਕਾਂ ਲਈ ਭੀ ਵਰਤਿਆ ਹੈ। ੫. ਪਾਪ ਕਰਨ ਵਾਲਾ ਪੁਰੁਖ ਕੁਕਰਮ ਅਤੇ ਅਨ੍ਯਾਯ ਕਰਨ ਵਾਲਾ. "ਮਲੇਛੁ ਪਾਪੀ ਪਚਿਆ ਭਇਆ ਨਿਰਾਸੁ." (ਭੈਰ ਮਃ ੫) "ਅਸੰਖ ਮਲੇਛ ਮਲੁਭਖਿ ਖਾਹਿ." (ਜਪੁ) ੬. ਵੌਧਾਯਨ ਰਿਖਿ ਲਿਖਦਾ ਹੈ-#गोमांसखादको यस्तु विरुद्घं बहु भापते।#सर्वाचार विहीनश्च म्लेच्छ इत्यभिधीयते।#ਜੋ ਗਉ ਦਾ ਮਾਸ ਖਾਂਦਾ ਹੈ, ਵੇਦ ਵਿਰੁੱਧ ਬੋਲਦਾ ਹੈ ਅਤੇ ਜਿਸ ਦਾ ਉੱਤਮ ਆਚਾਰ ਨਹੀਂ, ਉਹ ਮਲੇਛ ਹੈ.


ਸੰਗ੍ਯਾ- म्लेच्छभाषआ. ਗਁਵਾਰੂ ਬੋਲੀ. ਅਸ਼ੁੱਧ ਭਾਸ਼ਾ। ੨. ਉਹ ਬੋਲੀ, ਜੋ ਸਮਝ ਵਿੱਚ ਨਾ ਆਵੇ. ਦੇਖੋ, ਮਲੇਛ ਧਾ। ੩. ਹਿੰਦੂ ਧਰਮਸ਼ਾਸਤ੍ਰ ਅਨੁਸਾਰ ਯੂਨਾਨੀ ਅਤੇ ਅ਼ਰਬੀ ਆਦਿ ਬੋਲੀ. "ਖਤ੍ਰੀਆਂਤ ਧਰਮੁ ਛੋਡਿਆ, ਮਲੇਛਭਾਖਿਆ ਗਹੀ." (ਧਨਾ ਮਃ ੧) ਇੱਥੇ ਇਹ ਭਾਵ ਹੈ ਕਿ ਹਿੰਦੂਆਂ ਨੇ ਸ੍ਵਾਰਥ ਦੇ ਵਸ਼ ਹੋਕੇ ਗਾਯਤ੍ਰੀ ਆਦਿ ਛੱਡਕੇ ਕਲਮਾ ਅੰਗੀਕਾਰ ਕਰ ਲਿਆ ਹੈ.


ਵੇਖੋ, ਮਲੇਛ.