Meanings of Punjabi words starting from ਲ

ਦੇਖੋ, ਲਉ.


ਦੇਖੋ, ਲਉ.


ਸੰ. ਵਿ- ਲਾਲਰੰਗਾ। ੨. ਲੋਹੇ ਦਾ। ੩. ਸੰਗ੍ਯਾ- ਲੋਹਾ। ੪. ਅ਼. [لوح] ਲੌਹ਼. ਤਖ਼ਤੀ. ਫੱਟੀ. ਸਲੇਟ. ਜਿਸ ਦਾ ਬਹੁਵਚਨ [الواح] ਅਲਵਾਹ਼ ਹੈ. ਇਸਲਾਮ ਵਿੱਚ ਮੰਨਿਆ ਹੈ ਕਿ ਖ਼ੁਦਾ ਪਾਸ ਲੌਹ਼ੰਲਮਹ਼ਫ਼ੂਜ" [لوَحاُلمحفوُظ] ਹੈ, ਅਰਥਾਤ ਹ਼ਿਫ਼ਾਜਤ ਨਾਲ ਰੱਖੀ ਤਖਤੀ ਹੈ, ਜਿਸ ਉੱਪਰ ਸਾਰੇ ਜੀਵਾਂ ਦੇ ਸ਼ੁਭ ਅਸ਼ੁਭ ਕਰਮ ਲਿਖੇ ਰਹਿਂਦੇ ਹਨ. ਕ਼ੁਰਾਨ ਵਿੱਚ ਲਿਖਿਆ ਹੈ ਕਿ ਕ਼ੁਰਾਨ ਭੀ ਖ਼ੁਦਾ ਦੀ ਤਖ਼ਤੀ ਪੁਰ ਲਿਖਿਆ ਹੋਇਆ ਹੈ. ਦੇਖੋ, ਸੂਰਤ ਜ਼ੁਖ਼ਰੁਫ਼, ਆਯਤ ੪. ਅਤੇ ਸੂਰਤ ਵਾਕ਼ਿਅ਼ਹ ਆਯਤ ੭੮- ੭੯. "ਏਹ ਰੱਬਾਨੀ ਲੌਹ ਹੈ ਲਿਖੈ ਖੁਦ ਕਰਤਾਰ." (ਮਗੋ)


ਸੰਗ੍ਯਾ- ਖ਼ੁਦਾ ਦੀ ਅਦਾਲਤ, ਜਿਸ ਵਿੱਚ ਲੌਹ ਰੱਖੀ ਹੋਈ ਹੈ. (ਮਗੋ) ਦੇਖੋ, ਲੌਹ ੪.


ਖ਼ੁਦਾ ਦੀ ਕਲਮ ਜਿਸ ਨਾਲ ਲੌਹ ਪੁਰ ਲਿਖੀਦਾ ਹੈ. (ਮਗੋ) ਦੇਖੋ, ਲੌਹ ੪.


ਦੇਖੋ, ਲੌਹ ੪.


ਸੰ. ਵਿ- ਲੋਕ ਨਾਲ ਹੈ ਜਿਸ ਦਾ ਸੰਬੰਧ. ਸੰਸਾਰੀ। ੨. ਲੋਕ ਵਿੱਚ ਪ੍ਰਸਿੱਧ.


ਤੂੰਬੀ. ਅੱਲ. ਦੇਖੋ, ਲਉਕੀ.