Meanings of Punjabi words starting from ਸ

ਸੰ. ਸਮ੍‌-ਊਹ. ਸੰਗ੍ਯਾ- ਸਮੁਦਾਯ. ਗਰੋਹ। ੨. ਕ੍ਰਿ. ਵਿ- ਬਿਲਕੁਲ. ਪੂਰਣ ਰੀਤਿ ਨਾਲ. "ਮਾਈ ਰੀ, ਮਾਤੀ ਚਰਣ ਸਮੂਹ." (ਸਾਰ ਮਃ ੫) ਦੇਖੋ, ਸਬੂਹ ੨। ੩. ਉੱਤਮ ਕਲਪਨਾ.


ਦੇਖੋ, ਸਮੁੱਚਯ.


ਫ਼ਾ. [سموُر] ਇੱਕ ਪ੍ਰਕਾਰ ਦੀ ਲੂੰਬੜੀ, ਜਿਸ ਦੀ ਖੱਲ ਦੀ ਪੋਸ਼ਾਕ ਅਮੀਰ ਪਹਿਨਦੇ ਹਨ. Sable । ੨. ਸੰ समृर ਮ੍ਰਿਗ ਦੀ ਖਲੜੀ, ਜਿਸ ਉੱਪਰ ਵਿਦ੍ਯਾਰਥੀ ਨੂੰ ਬੈਠਕੇ ਵੇਦ ਪੜ੍ਹਨਾ ਚਾਹੀਏ.


ਸੰਗ੍ਯਾ- ਸੁ- ਮਹੂਰਤ. ਸ਼ੁਭ ਵੇਲਾ. "ਭਲੋ ਸਮੂਰਤੁ ਪੂਰਾ." (ਸੋਰ ਮਃ ੫) ੨. ਵਿ- ਸੁੰਦਰ ਮੂਰਤਿ ਵਾਲਾ। ੩. ਮੂਰਤਿ ਸਹਿਤ. ਸਾਕਾਰ.


ਸੰਗ੍ਯਾ- ਲੀਨਤਾ. ਮਿਲਾਪ. ਦੇਖੋ, ਸਮਾਉਣਾ. "ਗਰਬ ਨਿਵਾਰਿ ਸਮੇਉ." (ਸ੍ਰੀ ਮਃ ੧) "ਸੇਵਾ ਸੁਰਤਿ ਸਮੇਇ." (ਮਲਾ ਮਃ ੩) ੨. ਵਿ- ਸਮਾਉਣ ਯੋਗ੍ਯ.