Meanings of Punjabi words starting from ਅ

ਦੇਖੋ, ਅਦ੍ਰਿ.


ਸੰਗ੍ਯਾ- ਅਦ੍ਰਿ (ਪਹਾੜ) ਦਾ ਸਾਰ. ਸ਼ਿਲਾਜੀਤ (ਸ਼ਿਲਾਜਤੁ). ੨. ਲੋਹਾ। ੩. ਫੋਲਾਦ. "ਕਹੂੰ ਅਦ੍ਰਸਾਰੰ, ਕਹੂ ਭਦ੍ਰ ਰੂਪੰ." (ਅਕਾਲ) ਕਿਤੇ ਲੋਹਾ ਰੂਪ ਕਿਤੇ ਭਦ੍ਰ (ਸੁਵਰਣ) ਰੂਪ। ੪. ਅਦ੍ਰਿ (ਪਹਾੜ) ਤੋਂ ਟਪਕਕੇ ਨਿਕਲੀ ਹੋਈ ਨਦੀ ਅਥਵਾ ਚਸ਼ਮਾ.


[عبدُالرحمان] ਅ਼ਬਦੁਲਰਹ਼ਮਾਨ ਸ਼ਰੀ ਗੁਰੂ ਨਾਨਕਦੇਵ ਦਾ ਮੁਰੀਦ, ਜਿਸ ਨੇ ਕਰਤਾਰਪੁਰ ਰਹਿਕੇ ਸਤਿਗੁਰੂ ਦੀ ਸੇਵਾ ਪ੍ਰੇਮ ਨਾਲ ਕੀਤੀ ਅਤੇ ਗੁਰੁਮੁਖ ਸਿੱਖਾਂ ਵਿੱਚ ਗਿਣਿਆ ਗਿਆ. "ਏਕ ਫ਼ਕੀਰ ਜੁ ਅਦ੍ਰਹਮਾਨ." (ਨਾਪ੍ਰ)


ਸੰ. ਸੰਗ੍ਯਾ- ਪਹਾੜ। ੨. ਪੱਥਰ। ੩. ਬਿਰਛ। ੪. ਬੱਦਲ.


ਸੰਗ੍ਯਾ- ਸ਼ਿਲਾਜੀਤ. ਇੱਕ ਪ੍ਰਕਾਰ ਦੀ ਔਖਧ, ਜੋ ਪਹਾੜ ਤੋਂ ਟਪਕਦੀ ਹੈ. ਇਹ ਸ਼ਿਲਾ ਦੀ ਜਤੁ (ਲਾਖ) ਹੈ. ਦੇਖੋ, ਸਿਲਾਜੀਤ। ੨. ਲੋਹਾ। ੩. ਪਾਣੀ ਦਾ ਸੋਤ (ਚਸ਼ਮਾ), ਜੋ ਪਹਾੜ ਵਿੱਚੋਂ ਫੁੱਟ ਨਿਕਲਿਆ ਹੈ.


ਸੰਗ੍ਯਾ- ਪਾਰਵਤੀ. ਹਿਮਾਲਯ ਅਦ੍ਰਿ (ਪਰਵਤ) ਦੀ ਪੁਤ੍ਰੀ। ੨. ਨਦੀ। ੩. ਗੰਗਾ.


(ਚੰਡੀ ੧) ਕੌਸ਼ਕੀ ਦੇਵੀ. ਅਦ੍ਰਿਸੁਤਾ (ਪਾਰਵਤੀ) ਦੀ ਤਨਿਯਾ (ਪੁਤ੍ਰੀ).¹੨. ਕਾਲੀ ਦੇਵੀ. ਮਾਰਕੰਡੇਯ ਪੁਰਾਣ ਵਿੱਚ ਕਥਾ ਹੈ ਕਿ ਦੁਰਗਾ ਦੇ ਮਸ੍ਤਕ ਵਿੱਚੋਂ ਸ੍ਰੋਣਤਬੀਜ ਦੇ ਘੋਰ ਯੁੱਧ ਵੇਲੇ ਕਾਲੀ ਪ੍ਰਗਟ ਹੋਈ. "ਨਿਕਲੀ ਮੱਥਾ ਫੋੜਕੈ." (ਚੰਡੀ ੩)