Meanings of Punjabi words starting from ਗ

ਦੇਖੋ, ਹਾਈ. "ਗਿਆਨੀ ਧਿਆਨੀ ਗੁਰ ਗੁਰਹਾਈ." (ਸੋਦਰੁ) ੨. ਗੁਰੂ ਨੂੰ ਮਾਰਣ ਵਾਲਾ. ਗੁਰੂਘਾਤਕ.


ਗੁਰੂ ਨੂੰ। ਗੁਰੂ ਨੇ. "ਗੁਰਹਿ ਦਿਖਾਇਓ ਲੋਇਨਾ." (ਆਸਾ ਮਃ ੫)


ਵਿ- ਗੁਨਹਗਾਰ. ਦੋਸੀ ਪਾਪੀ। ੨. ਗੁਰੁਗਿਰਾ ਅਨੁਸਾਰ. ਗੁਰੁਉਪਦੇਸ਼ ਮੁਤਾਬਿਕ. "ਰਾਮ ਨ ਚੋਡਉ ਗੁਰਹਿਗਾਰ." (ਬਸੰ ਕਬੀਰ)


ਸੰਗ੍ਯਾ- ਗੁਰੂ ਨਾਨਕ ਦੇਵ ਦੀ ਦੱਸੀ ਹੋਈ ਰਹਿਤ. ਸਿੱਖਧਰਮ ਦੀ ਧਾਰਣਾ. "ਗੁਰਕਰਣੀ ਬਿਨੁ ਭਰਮੁ ਨ ਭਾਗੈ." (ਬਸੰ ਅਃ ਮਃ ੧)


ਗੁਰੂ ਦਾ ਕੰਮ. ਗੁਰੂ ਦੀ ਸੇਵਾ. "ਜੋ ਸਿਖ ਗੁਰਕਾਰ ਕਮਾਵਹਿ." (ਵਾਰ ਗਉ ੧. ਮਃ ੪)


ਸਤਿਗੁਰੂ ਦੀ ਕ੍ਰਿਪਾ. "ਗੁਰਕ੍ਰਿਪਾ ਤੇ ਮਿਲੈ ਵਡਿਆਈ." (ਮਾਰੂ ਸੋਲਹੇ ਮਃ ੩)


ਫ਼ਾ. [گُرگ] ਸੰਗ੍ਯਾ- ਬਘਿਆੜ. ਭੇੜੀਆ.


ਸੰਗ੍ਯਾ- ਗੁਰੁ ਦਾ ਗਮ (ਮਾਰਗ) ਗੁਰੁ- ਮਾਰਗ. "ਗੁਰਗਮ ਗਿਆਨੁ ਬਤਾਵੈ ਭੇਦੁ." (ਗਉ ਥਿਤੀ ਕਬੀਰ) ੨. ਗੁਰੁ- ਆਗਮ. ਗੁਰੁਸ਼ਾਸਤ੍ਰ. "ਗੁਰਗਮ ਪ੍ਰਮਾਣਿ ਅਜਰੁ ਜਰਿਓ." (ਸਵੈਯੇ ਮਃ ੫. ਕੇ) ੩. ਵਿ- ਗੁਰੁ ਗਮ੍ਯ. ਗੁਰੂ ਕਰਕੇ ਪ੍ਰਾਪਤ ਹੋਣ ਯੋਗ੍ਯ. ਗੁਰੂ ਦ੍ਵਾਰਾ ਪ੍ਰਾਪਤ ਹੋਣ ਲਾਇਕ਼।


ਗੁਰੁਮਾਰਗ ਸੇ. ਗੁਰੁਆਗਮ (ਸ਼ਾਸਤ੍ਰ) ਕਰਕੇ. "ਗੁਰਗਮਿ ਭੇਦ ਸੁ ਹਰਿ ਕਾ ਪਾਵਉ." (ਗਉ ਕਬੀਰ ਵਾਰ ੭)