Meanings of Punjabi words starting from ਜ

ਦੇਖੋ, ਜਿੰਦ.

ਸੰਗ੍ਯਾ- ਜਿੰਦ. ਜੀਵਨ। ੨. ਰੂਹ਼. ਚੇਤਨ- ਸੱਤਾ। ੩. ਅੰਤਹਕਰਣ. ਮਨ."ਹਰਿ ਹਰਿ ਨਾਮੁ ਧਿਆਈਐ, ਮੇਰੀ ਜਿੰਦੁੜੀਏ!" (ਬਿਹਾ ਛੰਤ ਮਃ ੪)

ਸੰਗ੍ਯਾ- ਜਿੰਦ. ਰਹੂ. "ਜਿੰਦੂ ਕੂ ਸਮਝਾਇ." (ਸ. ਫਰੀਦ) ੨. ਜਾਨਧਾਰੀ. ਪ੍ਰਾਣੀ. "ਗੁਰਮੁਖਿ ਜਿੰਦੂ ਜਪਿ ਨਾਮੁ." (ਗਉ ਮਃ ੪) ਹੇ ਪ੍ਰਾਣੀ! ਗੁਰੂ ਦ੍ਵਾਰਾ ਨਾਮ ਜਪ.

ਅ਼. [جِّن] ਸੰਗ੍ਯਾ- ਭੂਤ. ਪ੍ਰੇਤ. ਦੇਉ. "ਜੋਰੂ ਜਿੰਨਾ ਦਾ ਸਰਦਾਰ." (ਵਾਰ ਬਿਹਾ ਮਃ ੧) ਦੇਖੋ, ਸ੍ਰਿਸ੍ਟੀਰਚਨਾ.

ਅ਼. [جِّن] ਸੰਗ੍ਯਾ- ਭੂਤ. ਪ੍ਰੇਤ. ਦੇਉ. "ਜੋਰੂ ਜਿੰਨਾ ਦਾ ਸਰਦਾਰ." (ਵਾਰ ਬਿਹਾ ਮਃ ੧) ਦੇਖੋ, ਸ੍ਰਿਸ੍ਟੀਰਚਨਾ.