Meanings of Punjabi words starting from ਬ

ਸੰ. ਵਸ੍ਕਯ (ਇੱਕ ਵਰ੍ਹੇ ਦੇ ਵੱਛੇ) ਵਾਲੀ. ਜਿਸ ਨੂੰ ਸੂਏ ਇੱਕ ਵਰ੍ਹਾ ਹੋ ਗਿਆ ਹੈ.


ਵਿ- ਬੱਗਾ. ਚਿੱਟਾ. "ਘਰ ਗਚ ਕੀਨੇ, ਬਾਗੇ ਬਾਗ." (ਮਃ ੧. ਵਾਰ ਸਾਰ) ਚਿੱਟੇ ਵਸਤ੍ਰ। ੨. ਸੰਗ੍ਯਾ- ਬਾਗਾ. ਵਸਤ੍ਰ ਪੋਸ਼ਾਕ. "ਕਰੇ ਭੇਸ ਕ੍ਰੂਰੰ ਧਰੇ ਬਾਗ ਕਾਰੇ." (ਸਲੋਹ) ਕਾਲੇ ਵਸਤ੍ਰ ਪਹਿਰੇ। ੩. ਸੰ. ਵਲ੍‌ਗਾ- वल्गा. ਲਗਾਮ ਦੀ ਡੋਰ. ਲਗਾਮ ਦਾ ਤਸਮਾ। ੪. ਫ਼ਾ. [باغ] ਬਾਗ਼ ਬਗੀਚਾ. ਉਪਵਨ. "ਜਿਹ ਪ੍ਰਸਾਦਿ ਬਾਗ ਮਿਲਖ ਧਨਾ." (ਸੁਖਮਨੀ) ੫. ਜਗਤ. ਸੰਸਾਰ.


ਦੇਖੋ, ਗੁਰੂ ਕਾ ਬਾਗ.


ਸੰਗ੍ਯਾ- वल्गा. (ਲਗਾਮ) ਨੂੰ ਬੱਧੀ ਡੋਰ.


ਬਗਦਾਦ ਦੇ ਵਸਨੀਕ. "ਬਾਗਦਾਦੀ ਸਿਪਾਹਾ ਕੰਧਾਰੀ." (ਕਲਕੀ)