Meanings of Punjabi words starting from ਭ

ਭੰਗ ਦਾ ਭਾੜਾ ਕਰਨ ਵਾਲਾ ਪਛਤਾਉਂਦਾ ਹੈ ਕਿਉਂਕਿ ਭਾੜਾ ਵਜ਼ਨ ਪੁਰ ਦਿੱਤਾ ਜਾਂਦਾ ਹੈ. ਭੰਗ ਹਲਕੀ ਹੋਣ ਕਰਕੇ ਬਹੁਤ ਗੱਡੇ ਅਰ ਪਸ਼ੂਆਂ ਪੁਰ ਲੱਦੀਦੀ ਹੈ, ਜਿਸ ਤੋਂ ਮਿਹਨਤ ਬਹੁਤੀ ਅਤੇ ਫਲ ਤੁੱਛ ਹੁੰਦਾ ਹੈ. ਇਸ ਕਹਾਉਤ ਦਾ ਭਾਵ ਹੈ ਵ੍ਰਿਥਾ ਅਤੇ ਨਿਰਰਥਕ. "ਹਨ੍ਯੋ ਭਾਂਗ ਕੇ ਭਾਰੇ ਜਾਵੈ." (ਚਰਿਤ੍ਰ ੮੨) "ਮਰਹੋ ਇਹਾਂ ਭੰਗ ਕੇ ਭਾੜੇ." (ਗੁਪ੍ਰਸੂ)


ਭਗ੍ਨਤਾ. ਵਿਘਨ। ੨. ਨਿਰਾਸਤਾ. ਨਾ ਉਮੇਦੀ. "ਪਰਮੇਸੁਰ ਮਿਲੁ, ਕਦੇ ਨ ਹੋਵੀ ਭੰਗਨਾ." (ਮਾਰੂ ਸੋਲਹੇ ਮਃ ੫) ੩. ਕ੍ਰਿ- ਤੋੜਨਾ.


ਦੇਖੋ, ਭੰਗੁਰ.


ਇੱਕ ਯੋਗੀ, ਜਿਸ ਦਾ ਚਰਚਾ ਗੁਰੂ ਨਾਨਕਦੇਵ ਨਾਲ ਹੋਈ.


ਸੰ. ਭ੍ਰਿੰਗਰਾਜ. ਵਿਜਯਸਾਰ. ਇੱਕ ਪੌਧਾ, ਜੋ ਬਹੁਤ ਕਰਕੇ ਬਰਸਾਤ ਵਿੱਚ ਹੁੰਦਾ ਹੈ. ਇਸ ਦੀ ਜੜ ਅਤੇ ਪੱਤਿਆਂ ਦਾ ਰਸ ਅਨੇਕ ਦਵਾਈਆਂ ਵਿੱਚ ਵਰਤੀਦਾ ਹੈ. ਪੁਰਾਣੇ ਲਿਖਾਰੀ ਸਿਆਹੀ ਵਿੱਚ ਇਸ ਦਾ ਰਸ ਪਾਇਆ ਕਰਦੇ ਸਨ. ਦੇਖੋ, ਸਿਆਹੀ ਦੀ ਬਿਧਿ.#ਬਹੁਤ ਲੋਕਾਂ ਦਾ ਖ਼ਿਆਲ ਹੈ ਕਿ ਇਸ ਦਾ ਰਸ ਸੇਵਨ ਤੋਂ ਬਾਲ ਚਿੱਟੇ ਨਹੀਂ ਹੁੰਦੇ ਅਰ ਇਸੇ ਕਾਰਣ ਸੰਸਕ੍ਰਿਤ ਵਿੱਚ ਇਸ ਦਾ ਨਾਮ ਕੇਸ਼ਰੰਜਨ ਭੀ ਹੈ. Verbesina prostrata। ੨. ਭੰਗ ਦੀ ਛਿੱਲ ਤੋਂ ਬਣਿਆ ਇੱਕ ਮੋਟਾ ਵਸਤ੍ਰ.