Meanings of Punjabi words starting from ਲ

ਅ਼. ਮੂੰਹ ਵਿੱਚ ਪਪੋਲਨ ਦੀ ਕ੍ਰਿਯਾ। ੨. ਅ਼. ਲੌਜ਼. ਬਾਦਾਮ। ੩. ਅ਼. ਲੌਜ. ਪਨਾਹ ਲੈਣ ਦੀ ਕ੍ਰਿਯਾ। ੪. ਪਨਾਹ. ਓਟ। ੫. ਛਾਤੀ ਨਾਲ ਲਾਉਣ ਦਾ ਭਾਵ. ਆਲਿੰਗਨ.


ਕ੍ਰਿ- ਮੁੜਨਾ. ਫਿਰਨਾ. ਵਾਪਿਸ ਆਉਣਾ. ਘੁੰਮਣਾ.


ਬਾਬਾ ਫੂਲ ਦੀ ਲੌਢੀ (ਛੋਟੀ) ਵਹੁਟੀ ਦੀ ਔਲਾਦ ਦੇ ਲੋਕ. ਦੇਖੋ, ਫੂਲਵੰਸ਼.


ਦੇਖੋ, ਲਉਢੀ.


ਸੰਗ੍ਯਾ- ਸੂਰਜ ਦੇ ਪੱਛਮ ਵੱਲ ਉਤਰਨ (ਢਲਜਾਣ) ਦਾ ਸਮਾਂ. ਛੋਟਾ ਵੇਲਾ.


ਦੇਖੋ, ਲਉਢੀ.


ਸੰਗ੍ਯਾ- ਛੱਤ ਦਾ ਵਧਿਆ ਹੋਇਆ ਛੱਜਾ, ਝਾਲਰ ਕਿਨਾਰਾ ਆਦਿ.