nan
ਸੰਗ੍ਯਾ- ਜੀਵ. ਪ੍ਰਾਣੀ. "ਬਇਆਲੀਸ ਲਖ ਜੀ ਜਲ ਮਹਿ ਹੋਤੇ." (ਆਸਾ ਨਾਮਦੇਵ) ੨. ਮਨ. ਚਿੱਤ. "ਗੁਰਮਤੀ ਪਰਗਾਸੁ ਹੋਆ ਜੀ." (ਮਾਝ ਅਃ ਮਃ ੩) ੩. ਉਤਸਾਹ. ਹਿੰਮਤ। ੪. ਵ੍ਯ- ਸਨਮਾਨ ਬੋਧਕ ਸ਼ਬਦ. "ਮੈ ਜੀ ਨਾਮਾ ਹੋਂ. ਜੀ." (ਧਨਾ ਨਾਮਦੇਵ) ੫. ਹਾਂ. ਜੀ. ਇਹ ਸ਼ਬਦ ਕਿਸੇ ਦੇ ਕਥਨ ਦੇ ਉੱਤਰ ਵਿੱਚ ਬੋਲੀਦਾ ਹੈ। ੬. ਸੰਗ੍ਯਾ- ਜੀਵਨ ਦਾ ਸੰਖੇਪ. ਜਲ. "ਬਰਸੁ ਮੇਘ ਜੀ, ਤਿਲੁ ਬਿਲਮੁ ਨ ਲਾਉ." (ਮਲਾ ਮਃ ੫)

ਵ੍ਯ- ਸਨਮਾਨ ਬੋਧਕ ਸ਼ਬਦ. "ਜਿਚਰੁ ਵਸਿਆ ਕੰਤੁ ਘਰਿ, ਜੀਉ ਜੀਉ ਸਭਿ ਕਹਾਤ." (ਸ੍ਰੀ ਮਃ ੫) ਇਸ ਥਾਂ ਘਰ ਦੇਹ, ਅਤੇ ਕੰਤ ਜੀਵਾਤਮਾ ਹੈ। ੨. ਸੰਗ੍ਯਾ- ਜੀਵਾਤਮਾ. "ਜੀਉ ਏਕੁ ਅਰਿ ਸਗਲ ਸਰੀਰਾ." (ਗਉ ਅਃ ਕਬੀਰ) ੩. ਜਾਨ. "ਜੀਉ ਪਿੰਡ ਸਭ ਤੇਰੀ ਰਾਸਿ." (ਸੁਖਮਨੀ) ੪. ਜੀਵਨ. ਜ਼ਿੰਦਗੀ."ਜੀਉ ਸਮਪਉ ਆਪਣਾ." (ਓਅੰਕਾਰ) "ਲੀਪਤ ਜੀਉ ਗਇਓ." (ਬਿਲਾ ਕਬੀਰ)#੫. ਮਨ. ਦਿਲ. "ਜੀਉ ਡਰਤ ਹੈ ਆਪਣਾ." (ਧਨਾ ਮਃ ੧) "ਹਮਰਾ ਖੁਸੀ ਕਰੈ ਨਿਤ ਜੀਉ." (ਧਨਾ ਧੰਨਾ) "ਜੂਠ ਲਹੈ ਜੀਉ ਮਾਂਜੀਐ." (ਗੂਜ ਮਃ ੧) ੬. ਪ੍ਰਾਣੀ. ਜਾਨਵਰ। ੭. ਜਨਮ. "ਕਰਮਹਿ ਕਿਨ ਜੀਉ ਦੀਨ ਰੇ?" (ਗੌਂਡ ਕਬੀਰ) ਕਰਮ ਕਿਸ ਨੇ ਪੈਦਾ ਕੀਤਾ ਹੈ? ੮. ਸ੍ਵਰ (ਸੁਰ). "ਜਸ ਜੰਤੀ ਮਹਿ ਜੀਉ ਸਮਾਨਾ." (ਗਉ ਕਬੀਰ) ੯. ਸ੍ਵਾਗਤ. ਖ਼ੁਸ਼ਆਮਦੇਦ. "ਜੇ ਕੋ ਜੀਉ ਕਹੈ ਓਨਾ ਕਉ, ਜਮ ਕੀ ਤਲਬ ਨ ਹੋਈ." (ਪ੍ਰਭਾ ਮਃ ੧)
ਦੇਖੋ, ਜੀਆਦਾਨ.
ਕ੍ਰਿ- ਧੀਰਯ ਦੇਣਾ. ਦਿਲ ਟਿਕਾਉਣਾ. ਹੌਸਲਾ ਦੇਣਾ. "ਗੁਰੁ ਸਜਣ ਜੀਉ ਧਰਾਇਆ." (ਵਾਰ ਰਾਮ ੨. ਮਃ ੫)