Meanings of Punjabi words starting from ਦ

ਸੰਗ੍ਯਾ- ਦੋਹਨ. (ਚੋਣ) ਦੀ ਕ੍ਰਿਯਾ. "ਗਊ ਦੁਹਾਈ ਬਛਰਾ ਮੇਲਿ." (ਭੈਰ ਨਾਮਦੇਵ) ੨. ਦੋਹਨ ਕਰਾਈ ਦੀ ਮਜ਼ਦੂਰੀ ਚੋਣ ਦੀ ਉਜਰਤ। ੩. ਦੇ ਹੱਥ ਉਠਾਕੇ ਆਹ੍ਵਾਨ (ਬੁਲਾਉਣ) ਦੀ ਕ੍ਰਿਯਾ. ਸਹਾਇਤਾ ਲਈ ਪੁਕਾਰਨ ਦੀ ਸੱਦ. "ਬੋਲਹੁ ਭਈਆ! ਰਾਮ ਕੀ ਦੁਹਾਈ." (ਕੇਦਾ ਕਬੀਰ)


ਸੰ. ਦੁਰ੍‍ਭਾਗ੍ਯ. ਸੰਗ੍ਯਾ- ਖੋਟੀ ਕ਼ਿਸਮਤ. ਮੰਦ ਭਾਗ। ੨. ਇਸਤ੍ਰੀ ਦੇ ਸਿਰੋਂ ਪਤਿ ਦਾ ਹੱਥ ਪਰੇ ਹੋਣਾ। ੩. ਰੰਡੇਪਾ.


ਸੁੰ. ਦੁਰ੍‍ਭਗਾ. ਵਿ- ਖੋਟੇ ਭਾਗਾਂ ਵਾਲੀ। ੨. ਵਿਧਵਾ. "ਦਸ ਨਾਰੀ ਮੈ ਕਰੀ ਦੁਹਾਗਨਿ." (ਪ੍ਰਭਾ ਅਃ ਮਃ ੫) ਦਸ ਇੰਦ੍ਰੀਆਂ ਮੈ ਰੰਡੀਆਂ ਕਰ ਦਿੱਤੀਆਂ. ਹੁਣ ਉਨ੍ਹਾਂ ਨਾਲ ਮਨ ਦਾ ਸੰਬੰਧ ਨਹੀਂ.