Meanings of Punjabi words starting from ਬ

ਫ਼ਾ. [باغباغ] ਵਿ- ਆਨੰਦ ਵਿੱਚ ਮਗਨ. ਪ੍ਰਸੰਨ. ਖਿੜਿਆ ਹੋਇਆ.


ਫ਼ਾ. [باغبان] ਸੰਗ੍ਯਾ- ਮਾਲੀ. ਬਾਗ ਦੀ ਨਿਗਰਾਨੀ ਅਤੇ ਦੁਰੁਸ੍ਤੀ ਕਰਨ ਵਾਲਾ.


ਸੰਗ੍ਯਾ- ਨਦੀ ਕਿਨਾਰੇ ਦੀ ਉਹ ਉੱਚੀ ਜ਼ਮੀਨ, ਜਿਸ ਪੁਰ ਪਾਣੀ ਨਾ ਫਿਰ ਸਕੇ। ੨. ਨਦੀਆਂ ਕਰਕੇ ਘਿਰਿਆ ਹੋਇਆ ਦੇਸ਼। ੩. ਤੀਰ ਦਾ ਦੁਮੂਹਾਂ ਪਿਛਲਾ ਭਾਗ, ਜੋ ਚਿੱਲੇ ਵਿੱਚ ਜੋੜੀਦਾ ਹੈ. ਬਾਗੜ. "ਕੰਚਨ ਬਾਗਰ ਸੁੰਦਰ ਰਾਚੇ." (ਗੁਪ੍ਰਸੂ)


ਸੰਗ੍ਯਾ- ਸੰਸਾਰ, ਵਿਸ਼੍ਵ ਦੇਖੋ, ਬਾਗ ੫. "ਹਰਿ ਕਾ ਬਾਗਰਾ ਨਾਚੈ." (ਧਨਾ ਨਾਮਦੇਵ)


ਸੰਗ੍ਯਾ- ਬਲੀ ਦਾ ਦੇਸ਼, ਜੋਧਪੁਰ ਬੀਕਾਨੇਰ ਦਾ ਇਲਾਕਾ. ਮਰਵਾੜ ਦੀ ਭੂਮਿ। ੨. ਤੀਰ ਦੀ ਬਾਗੜ. ਦੇਖੋ, ਬਾਗਰ ੩.


ਬਾਗੜ ਦੇਸ਼ ਦਾ ਵਸਨੀਕ. ਮਾਰਵਾੜੀ.