Meanings of Punjabi words starting from ਭ

ਬਹੁਤ ਭੰਗ ਪੀਣ ਵਾਲਾ.

ਸੰ. ਸੰਗ੍ਯਾ- ਭੰਗ ਵਿਜੀਆ (ਵਿਜ੍ਯਾ) Canabia Sativa ਇਸ ਦੀ ਤਾਸੀਰ ਗਰਮ ਖ਼ੁਸ਼ਕ ਹੈ. ਦਿਮਾਗ ਅਤੇ ਪੱਠਿਆਂ ਤੇ ਇਹ ਬੁਰਾ ਅਸਰ ਕਰਦੀ ਹੈ. ਝੂਠੀ ਭੁੱਖ ਲਾਉਂਦੀ ਅਤੇ ਮੇਦੇ ਦੀ ਪਾਚਨ ਸ਼ਕਤੀ ਨੂੰ ਹੌਲੀ ਹੌਲੀ ਘਟਾਉਂਦੀ ਹੈ। ੨. ਗ਼ਲਤ਼ੀ. ਭੁੱਲ. "ਜੀਆਂ ਘਾਇ ਨ ਖਾਈਐ ਭੰਗਾ." (ਭਾਗੁ) ੩. ਕੁਸੂਰ. ਅਪਰਾਧ. ਦੇਖੋ, ਭੰਗ ੭. "ਗੁਰ ਖੋਏ ਭ੍ਰਮ ਭੰਗਾ." (ਆਸਾ ਮਃ ੫) ੪. ਸੰਪ੍ਰਦਾਈ ਗ੍ਯਾਨੀ ਭੰਗਾ ਦਾ ਅਰਥ ਮਾਸ ਕਰਦੇ ਹਨ.

ਰਾਜ ਨਾਹਨ (ਸਰਮੌਰ), ਤਸੀਲ ਪਾਂਵਟਾ, ਥਾਣਾ ਮਾਜਰਾ ਦਾ ਇੱਕ ਪਿੰਡ, ਜੋ ਪਾਂਵਟੇ ਤੋਂ ਸੱਤ ਮੀਲ ਪੂਰਵ ਹੈ. ੧੮. ਵੈਸਾਖ ਸੰਮਤ ੧੭੪੬ ਨੂੰ ਗੁਰੂ ਗੋਬਿੰਦਸਿੰਘ ਸਾਹਿਬ ਦਾ ਭੀਮਚੰਦ ਕਹਲੂਰੀ, ਫਤੇ ਸ਼ਾਹ ਗੜ੍ਹਵਾਲੀਆ, ਹਰੀਚੰਦ ਹੰਡੂਰੀਆ ਆਦਿਕ ਪਹਾੜੀ ਰਾਜਿਆਂ ਨਾਲ ਜੰਗ ਹੋਇਆ. ਇਸ ਯੁੱਧ ਵਿੱਚ ਬੀਬੀ ਬੀਰੋ ਦੇ ਸੁਪੁਤ੍ਰ ਸੰਗੋਸ਼ਾਹ ਅਤੇ ਜੀਤਮੱਲ ਜੀ ਸ਼ਹੀਦ ਹੋਏ, ਅਤੇ ਦਸ਼ਮੇਸ਼ ਦੇ ਹੱਥੋਂ ਰਾਜਾ ਹਰੀ ਚੰਦ ਅਤੇ ਅਨੇਕ ਰਾਜਪੂਤਾਂ ਨੇ ਸ਼ਹੀਦੀ ਲਈ, ਜਿਸ ਪੁਰ ਰਾਜੇ ਹਾਰਕੇ ਨੱਠ ਗਏ. ਕਲਗੀਧਰ ਦਾ ਇਹ ਪਹਿਲਾ ਜੰਗ ਸੀ. ਇਸ ਯੁੱਧ ਦਾ ਜਿਕਰ ਵਿਚਿਤ੍ਰ ਨਾਟਕ ਦੇ ਅੱਠਵੇਂ ਅਧ੍ਯਾਯ ਵਿੱਚ ਦਰਜ ਹੈ.¹#ਜਿੱਥੇ ਕਲਗੀਧਰ ਨੇ ਹਰੀਚੰਦ ਨਾਲ ਧਨੁਸਯੁੱਧ ਕੀਤਾ ਹੈ ਉੱਥੇ ਪ੍ਰੇਮੀਆਂ ਨੇ ਕੁਝ ਚਿੰਨ੍ਹ ਥਾਪਕੇ ਨਾਮ "ਤੀਰਗੜ੍ਹ" ਰੱਖ ਦਿੱਤਾ ਹੈ. ਹਰੀਚੰਦ ਦੀ ਰਾਣੀ ਅਤੇ ਕਈ ਹੋਰ ਰਾਜਪੂਤਾਂ ਦੀਆਂ ਇਸਤ੍ਰੀਆਂ ਇੱਥੇ ਆਕੇ ਸਤੀ ਹੋਈਆਂ. ਜਿਨ੍ਹਾਂ ਦੀਆਂ ਸਮਾਧਾਂ ਮੌਜੂਦ ਹਨ.#ਗੁਰਦ੍ਵਾਰਾ ਸਾਧਾਰਣ ਬਣਿਆ ਹੋਇਆ ਹੈ, ਰਿਆਸਤ ਵੱਲੋਂ ੧੫੦ ਵਿੱਘੇ ਜ਼ਮੀਨ ਮੁਆਫ ਹੈ ਬਾਰਾਂ ਰੁਪਯੇ ਸਾਲਾਨਾ ਰਿਆਸਤ ਕਲਸੀਆ ਤੋਂ ਮਿਲਦੇ ਹਨ, ਮੇਲਾ ਹੋੱਲੇ ਮਹੱਲੇ ਨੂੰ ਹੁੰਦਾ ਹੈ. ਪੁਜਾਰੀ ਅਕਾਲਸਿੰਘ ਹੈ.#ਇੱਥੇ ਇੱਕ ਕਮਾਣ ਸ਼੍ਰੀ ਦਸ਼ਮੇਸ਼ ਜੀ ਦੀ ਸੀ, ਜੋ ਪੁਜਾਰੀ ਰਣਸਿੰਘ ਵੇਲੇ ਮਕਾਨ ਨੂੰ ਅੱਗ ਲੱਗਣ ਤੋਂ ਭਸਮ ਹੋਗਈ. ਭੰਗਾਣੀ ਰੇਲਵੇ ਸਟੇਸ਼ਨ ਜਗਾਧਰੀ ਤੋਂ ੩੭ ਮੀਲ ਅਤੇ ਨਾਹਨ ਤੋਂ ੩੩ ਮੀਲ ਹੈ.

ਸੰ. ਭੰਗੁਰ. ਵਿ- ਭੁਰਭੁਰਾ. ਆਪਣੇ ਆਪ ਟੁੱਟਜਾਣ ਵਾਲਾ। ੨. ਸੰਗ੍ਯਾ- ਭੁਰਭੁਰੀ ਲਾਖ. "ਬਾਹਰਿ ਕੰਚਨ ਬਾਰਹਾ, ਭੀਤਰਿ ਭਰੀ ਭੰਗਾਰ."¹ (ਸ. ਕਬੀਰ) ੩. ਸਿੰਧੀ. ਤਾਂਬਾ ਅਤੇ ਸਿੱਕਾ ਆਦਿ ਮਿਲਾਕੇ ਬਣਾਈ ਹੋਈ ਧਾਤੁ. ਭਰਤ। ੪. ਸੰ. भृङ्कार. ਭ੍ਰਿੰਗਾਰ. ਘੜਾ. ਕਲਸ਼। ੫. ਕੂੜਾ ਕਰਕਟ। ੬. ਵਰਖਾ ਦੇ ਜਲ ਨਾਲ ਮਿੱਟੀ ਖਰਕੇ ਬਣਿਆ ਹੋਇਆ ਘਾਰਾ.

ਵਿ- ਭੰਗ (ਭੰਗਾ) ਪੀਣ ਵਾਲਾ. ਭੰਗੜ। ੨. ਸਿੱਖਾਂ ਦੀਆਂ ਬਾਰਾਂ ਮਿਸਲਾਂ ਵਿੱਚੋਂ ਇੱਕ ਮਿਸਲ, ਜਿਸ ਦਾ ਮੁਖੀਆ ਸਰਦਾਰ ਛੱਜੂਸਿੰਘ ਪਿੰਡ ਪੰਜਵੜ (ਜਿਲਾ ਅਮ੍ਰਿਤਸਰ) ਦਾ ਵਸਨੀਕ ਸੀ. ਫੇਰ ਸਰਦਾਰ ਹਰੀਸਿੰਘ ਚੌਧਰੀ ਭੂਮਾਸਿੰਘ ਦਾ ਪੁਤ੍ਰ ਢਿੱਲੋਂ ਜੱਟ ਮਾਲਵੇ ਵਿੱਚ ਰੰਗੂ ਪਿੰਡ (ਪਰਗਣੇ ਬਧਣੀ) ਦੇ ਰਹਿਣ ਵਾਲਾ ਜਥੇਦਾਰ ਹੋਇਆ. ਇਹ ਭੰਗ (ਸੁੱਖਾ) ਬਹੁਤ ਪੀਂਦਾ ਅਤੇ ਪਿਆਉਂਦਾ ਸੀ, ਜਿਸ ਤੋਂ ਇਸ ਮਿਸਲ ਦਾ ਨਾਉਂ ਭੰਗੀ ਪੈਗਿਆ. ਭੰਗੀਆਂ ਦੀ ਰਾਜਧਾਨੀ ਪਹਿਲਾਂ ਗਿੱਲਵਾਲੀ ਫੇਰ ਅਮ੍ਰਿਤਸਰ ਸੀ. ਅੰਬਾਲਾ ਜਿਲੇ ਵਿੱਚ ਰਿਆਸਤ ਬੂੜੀਏ ਦੇ ਰਈਸ ਅਤੇ ਦਯਾਲਗੜ੍ਹ ਦੇ ਸਰਦਾਰ, ਅਰ ਫਿਰੋਜਪੁਰ ਜਿਲੇ ਦੇ ਧਰਮ ਸਿੰਘ ਵਾਲੇ ਦੇ ਸਰਦਾਰ ਇਸੇ ਮਿਸਲ ਵਿੱਚੋਂ ਹਨ. ਦੇਖੋ, ਭੰਗੀਆ ਦੀ ਤੋਪ। ੩. ਸੰ. ਜੁਦਾਈ। ੪. ਤਿਰਛਾਪਨ. ਟੇਢ। ੫. ਫ਼ਰੇਬ। ੬. ਏਢੀ ਵਾਣੀ. ਵ੍ਯੰਗ੍ਯ ਭਰੀ ਰਚਨਾ। ੭. ਸੰ. भङ्किन्. ਵਿ- ਟੁੱਟਣ ਵਾਲਾ। ੮. ਨਾਸ਼ ਹੋਣ ਵਾਲਾ। ੯. ਹਾਰਿਆ ਹੋਇਆ। ੧੦. ਖ਼ਾਕਰੋਬ (ਸੜਕ ਅਤੇ ਟੱਟੀ ਸਾਫ ਕਰਨ ਵਾਲਾ) ਭੀ ਭੰਗੀ ਸੱਦੀਦਾ ਹੈ.