Meanings of Punjabi words starting from ਮ

ਸੰਗ੍ਯਾ- ਖਾਰ ਅਤੇ ਸੁਗੰਧ ਵਾਲੇ ਪਦਾਰਥ ਮਿਲਾਕੇ ਕੇਸ ਧੋਣ ਦਾ ਬਣਾਇਆ ਹੋਇਆ ਝੋਲ. "ਸੀਸ ਮੇ ਮਲੌਨੀ ਮੇਲ." (ਭਾਗੁ ਕ) ੨. ਦੇਖੋ, ਮਿਲੌਨੀ.


ਵਿ- ਮਲਾਂਗ. ਜਿਸ ਦੇ ਅੰਗਾਂ ਨੂੰ ਮੈਲ ਲਗੀ ਹੈ। ੨. ਫ਼ਾ. [ملنگ] ਬੇਹੋਸ਼. ਇਸ ਦਾ ਮੂਲ ਲੰਗੀਦਨ (ਲੋਟਪੋਟ ਹੋਣਾ) ਹੈ। ੩. ਸੰਗ੍ਯਾ- ਮੁਸਲਮਾਨਾਂ ਦਾ ਇੱਕ ਫਿਰਕਾ, ਜੋ ਜ਼ਿੰਦਾਸ਼ਾਹ ਮਦਾਰ ਤੋਂ ਚੱਲਿਆ ਹੈ. ਮਲੰਗਸਿਰ ਦੇ ਕੇਸ ਨਹੀਂ ਮੁਨਾਉਂਦੇ, ਜੂੜਾ ਗਿੱਚੀ ਵਿੱਚ ਕਰਦੇ ਹਨ, ਨਸ਼ਿਆਂ ਦਾ ਖਾਣਾ ਪੀਣਾ ਇਨ੍ਹਾਂ ਦਾ ਧਾਰਮਿਕ ਨਿਯਮ ਬਣ ਗਿਆ ਹੈ, "ਭੰਗ ਕੋ ਖਾਇ ਮਲੰਗ ਪਰੇ ਜਨੁ." (ਗੁਪ੍ਰਸੂ)


ਫ਼ਾ. [ملند] ਮੁਲੰਦ. ਵਿ- ਬਕਬਾਦੀ. ਬਹੁਤ ਬੋਲਣ ਵਾਲਾ. "ਪੇਟ ਮਲੰਦੇ ਲਾਈ ਮਹਿਖੇ ਦੈਤ ਨੂੰ." (ਚੰਡੀ ੩) ਬਕਬਾਦੀ ਮਹਿਖਾਸੁਰ ਦੇ ਪੇਟ ਵਿੱਚ ਤਲਵਾਰ ਲਾਈ.


ਵਿ- ਮਰਦਨ ਕਰੰਦਾ.


ਦੇਖੋ, ਮਰਹਮ.