Meanings of Punjabi words starting from ਰ

ਅ਼. [رُطوُبت] ਰੁਤ਼ੂਬਤ. ਸੰਗ੍ਯਾ- ਤਰਾਵਤ. ਤਰੀ. ਨਮੀ. ਸਲ੍ਹਾਬਾ.


ਸੰ. रुद्. ਧਾ- ਰੋਣਾ.


ਸੰ. ਰੋਦਨ. ਰੋਣਾ. ਦੇਖੋ, ਰੁਦ ਧਾ। ੨. ਮੋਏ ਪ੍ਰਾਣੀ ਦੇ ਮੋਹ ਵਿੱਚ ਰੌਣਾ ਪਿੱਟਣਾ ਸਿਆਪਾ ਕਰਨਾ. "ਝੂਠਾ ਰੁਦਨੁ ਹੋਆ ਦੋਆਲੈ, ਖਿਨ ਮਹਿ ਭਇਆ ਪਰਾਇਆ." (ਸ੍ਰੀ ਪਹਰੇ ਮਃ ੧) ਗੁਰਮਤ ਵਿੱਚ ਇਸ ਰੁਦਨ ਦਾ ਨਿਸੇਧ ਹੈ- "ਮਰੇ ਸਿੱਖ ਤੇ ਕਰੇ ਕੜਾਹ। ਤਿਸ ਕੁਟੰਬ ਰੁਦਨੈ ਬਹੁ ਨਾਹ। ਤਜੈਂ ਸ਼ੋਕ ਸਭ ਅਨਦ ਬਢਾਇ। ਨਹਿ ਪੀਟੈਂ. ਤ੍ਰਿਯ ਮਿਲ ਸਮੁਦਾਇ। ਪਢੈਂ ਸ਼ਬਦ ਕੀਰਤਨ ਕੋ ਕਰੈਂ। ਸੁਨੈ ਬੈਠ ਬੈਰਾਗ ਸੁ ਧਰੈਂ." (ਗੁਪ੍ਰਸੂ)


ਸੰਗ੍ਯਾ- ਰੁਦ੍ਰ ਦੀ ਅੱਖ ਜੇਹਾ ਹੈ ਜਿਸ ਦਾ ਫਲ, ਅਜੇਹਾ ਬਿਰਛ. Eleaocarpus Ganitrus ੨. ਰਦ੍ਰਾਕ੍ਸ਼੍‍ ਦਾ ਫਲ, ਜਿਸ ਦੀ ਮਾਲਾ ਸ਼ੈਵ ਰਖਦੇ ਹਨ. "ਕੰਠ ਰੁਦ੍ਰਾਖੰ." (ਪ੍ਰਭਾ ਬੇਣੀ)