Meanings of Punjabi words starting from ਲ

ਸੰਗ੍ਯਾ- ਲਵਣ. ਨਮਕ. ਲੂਣ। ੨. ਵਿ- ਨਮਕੀਨ. ਸਲੂਣਾ.


ਵਿ- ਲਾਵਨ੍ਯਤਾ (ਸੁੰਦਰਤਾ) ਵਾਲਾ, ਵਾਲੀ "ਸੁਜਨੀ ਸੇਤ ਛਾਦ ਕਰ ਲੌਨੀ." (ਗੁਪ੍ਰਸੂ)


ਲਵਪੁਰ. ਦੇਖੋ, ਲਹੌਰ.


ਦੇਖੋ, ਲਉਬਾਲੀ.


ਲੋਮਹਰ੍ਸਣ (ਰੋਮਹਰ੍ਸਣ) ਦਾ ਪੁੱਤ. ਦੇਖੋ, ਲੋਮਹਰਸਣ.


ਅ਼. [لوَلاک] ਅਗਰ ਤੂੰ ਨਾ ਹੁੰਦਾ. ਇਹ ਸੰਖੇਪ ਹੇ- ਲੌ ਲਾਕ ਲਮਾ ਖ਼ਲਕ਼ਤੁਲ ਅਫ਼ਲਾਕ [لوَلاکلماخُلقُتاُلافلاک] ਦਾ. ਅਰਥਾਤ ਜੇ ਤੂੰ ਨਾ ਹੁੰਦਾ, ਤਾਂ ਮੈਂ ਆਸਮਾਨ ਨੂੰ ਪੈਦਾ ਨਾ ਕਰਦਾ. ਇਹ ਮੁਸਲਮਾਨਾਂ ਦੇ ਮਤ ਅਨੁਸਾਰ ਈਸ਼੍ਵਰ ਦਾ ਵਾਕ੍ਯ ਪੈਗ਼ੰਬਰ ਮੁਹ਼ੰਮਦ ਲਈ ਹੈ.