Meanings of Punjabi words starting from ਜ

ਜਾਨ ਅਤੇ ਦੇਹ. ਜ਼ਿੰਦਗੀ ਅਤੇ ਜਿਸਮ. "ਜੀਉ ਪਿੰਡੁ ਸਭੁ ਤਿਸ ਕਾ." (ਵਾਰ ਸ੍ਰੀ ਮਃ ੩)


ਜਿਲਾ ਅੰਮ੍ਰਿਤਸਰ, ਤਸੀਲ ਬਾਣਾ ਤਰਨਤਾਰਨ ਦਾ ਇੱਕ ਪਿੰਡ, ਜੋ ਰੇਲਵੇ ਸਟੇਸ਼ਨ ਜੰਡੋਕੀ ਤੋਂ ਛੀ ਮੀਲ ਪੱਛਮ ਹੈ. ਇਸ ਪਿੰਡ ਤੋਂ ਇੱਕ ਮੀਲ ਦੱਖਣ ਵੱਲ ਗੁਰੂ ਹਰਿਗੋਬਿੰਦ ਸਾਹਿਬ ਦਾ ਗੁਰਦ੍ਵਾਰਾ ਹੈ. ਗੁਰੂ ਸਾਹਿਬ ਝਬਾਲ ਤੋਂ ਏਥੇ ਆਏ ਹਨ. ਜਿਨ੍ਹਾਂ ਕਰੀਰਾਂ ਨਾਲ ਘੋੜਾ ਬੱਧਾ ਸੀ, ਉਹ ਹੁਣ ਮੌਜੂਦ ਹਨ ਅਤੇ ਸੰਗ੍ਯਾ- "ਅਗਾੜੀ ਪਿਛਾੜੀ ਸਾਹਿਬ" ਪੈ ਗਈ ਹੈ. ਗੁਰਦ੍ਵਾਰਾ ਅਤੇ ਰਹਿਣ ਦੇ ਮਕਾਨ ਬਣੇ ਹੋਏ ਹਨ. ਜਾਗੀਰ ਜ਼ਮੀਨ ਨਾਲ ਕੁਝ ਨਹੀਂ. ਛੀਵੇਂ ਸਤਿਗੁਰੂ ਦੇ ਜਨਮਦਿਨ ਤੇ ਮੇਲਾ ਲਗਦਾ ਹੈ.


ਸੰਗ੍ਯਾ- ਪ੍ਰਾਣੀ ਜੀਵਨ. "ਮੈ ਤਉ ਮੋਲਿ ਮਹਗੀ ਲਈ ਜੀਅ ਸਟੈ." (ਧਨਾ ਰਵਿਦਾਸ) ੨. ਮਨ. ਚਿੱਤ. "ਜੀਅ ਸੰਗਿ ਪ੍ਰਭੁ ਅਪਨਾ ਧਰਤਾ." (ਆਸਾ ਮਃ ੫) ੩. ਜਲ. "ਬਾਬੀਹਾ ਬੇਨਤੀ ਕਰੇ ਕਰਿ ਕਿਰਪਾ ਦੇਹੁ ਜੀਅਦਾਨ." (ਵਾਰ ਮਲਾ ਮਃ ੩) ਇਸ ਥਾਂ "ਜੀਅ" ਦੋ ਅਰਥ ਰਖਦਾ ਹੈ, ਜਲ ਅਤੇ ਜੀਵਨ। ੪. ਜ਼ਿੰਦਗੀ। ੫. ਪ੍ਰਾਣੀ. ਜੀਵ. "ਜੇਤੇ ਜੀਅ ਜੀਵਹਿ ਲੈ ਸਾਹਾ." (ਵਾਰ ਮਾਝ ਮਃ ੧) ੬. ਜੀਵਾਤਮਾ। ੭. ਦੇਖੋ, ਜਿਅ.


ਜੀਵੇ. ਚਿਰਜੀਵੀ ਹੋਵੇ. "ਜੀਅਹੁ ਹਮਾਰਾ ਜੀਉ ਦੇਨਹਾਰਾ." (ਆਸਾ ਮਃ ੫)


ਦੇਖੋ, ਜੀਅਉ। ੨. ਜੀਅ (ਮਨ) ਤੋਂ. ਦਿਲ ਸੇ. "ਜੀਅਹੁ ਨਿਰਮਲ ਬਾਹਰਹੁ ਨਿਰਮਲ." (ਅਨੰਦੁ)


ਸੰ. ਉਪਜੀਵਿਕਾ. ਰੋਜ਼ੀ. "ਉਚਰਣੰ ਸਰਬ ਜੀਅਕਹ." (ਸਹਸ ਮਃ ੫) ਸਭ ਕਥਨ ਉਪਜੀਵਿਕਾ ਵਾਸਤੇ ਹੈ। ੨. ਜੀਵ ਦਾ।੩ ਜੀਵ ਨੂੰ.


ਜੀਵਾਂ ਦਾ ਜੀਵਨ ਕਰਤਾਰ। ੨. ਪਵਨ. ਹਵਾ.


ਜੀਵਜੰਤੁ. ਵਡੇ ਛੋਟੇ ਜੀਵ. ਸਰਵ ਜੀਵ. "ਜੀਅਜੰਤ ਸਗਲੇ ਪ੍ਰਤਿਪਾਲ." (ਰਾਮ ਮਃ ੫) "ਜੀਅਜੰਤ੍ਰ ਕਰੇ ਪਿ੍ਰਤਪਾਲ." (ਮਾਲੀ ਮਃ ੫)