Meanings of Punjabi words starting from ਨ

ਨਿਗਮ (ਵੇਦ) ਅਤੇ ਆਗਮ (ਸ਼ਾਸਤ੍ਰ) ਵੇਦ ਸ਼ਾਸਤ੍ਰ। ੨. ਰਸਤਾ ਦੱਸਣ ਵਾਲਾ ਗ੍ਰੰਥ.


ਸੰ. ਸੰਗ੍ਯਾ- ਭੋਜਨ। ੨. ਦੇਖੋ, ਨਿੱਗਰ। ੩. ਫ਼ਾ. [نِگر] ਦੇਖੋ, ਅਵਿਲੋਕ। ੪. ਦੇਖਣ ਵਾਲਾ. ਦ੍ਰਸ੍ਟਾ.


ਵਿ- ਜੋ ਅੰਦਰੋਂ ਥੋਥਾ ਨਹੀਂ, ਠੋਸ. solid । ੨. ਕਰੜਾ. ਸਖਤ। ੩. ਨਿ- ਗ੍ਰਹ.


ਸੰ. ਸੰਗ੍ਯਾ- ਗਲ ਅੰਦਰ ਕਰਨਾ. ਨਿਗਲਣਾ. ਭਾਵ- ਭੋਜਨ ਛਕਣਾ.


ਫ਼ਾ. [نِگریستن] ਕ੍ਰਿ- ਦੇਖਣਾ.