ਰੋਇਆ ਅਤੇ ਰੋਣਾ.
ਸੰ. ਸੰਗ੍ਯਾ- ਰੋਣ ਵਾਲਾ, ਸ਼ਿਵ. ਦੇਖੋ, ਰੁਦ ਧਾ ਵਿਸਨੁਪੁਰਾਣ ਵਿੱਚ ਲਿਖਿਆ ਹੈ ਕਿ ਬ੍ਰਹਮਾ ਨੇ ਇੱਛਾ ਕੀਤੀ ਕਿ ਮੇਰੇ ਪੁਤ੍ਰ ਹੋਵੇ, ਝਟ ਉਸ ਦੇ ਮੱਥੇ ਵਿਚੋਂ ਬਾਲਕ ਪੈਦਾ ਹੋ ਗਿਆ, ਜੋ ਜੰਮਦਾ ਹੀ ਰੋਣ ਲੱਗਾ. ਬ੍ਰਹਮਾ ਨੇ ਉਸ ਦਾ ਨਾਮ ਰੁਦ੍ਰ (ਰੋਂਦੂ) ਰੱਖਿਆ. ਇਸ ਪੁਰ ਭੀ ਸੱਤ ਵਾਰ ਰੋਕੇ ਰੁਦ੍ਰ ਨੇ ਆਖਿਆ ਕਿ ਮੇਰੇ ਹੋਰ ਨਾਮ ਥਾਪੋ, ਤਦ ਬ੍ਰਹਮਾ ਨੇ ਉਸ ਦੇ ਭਵ, ਸ਼ਰਵ, ਈਸ਼ਾਨ, ਪਸ਼ੁਪਤਿ, ਭੀਮ, ਉਗ੍ਰ ਅਤੇ ਮਹਾਦੇਵ ਇਹ ਸੱਤ ਨਾਮ ਰੱਖੇ. "ਬ੍ਰਹਮਾ ਬਿਸਨ ਰੁਦ੍ਰ ਤਿਸ ਕੀ ਸੇਵਾ." (ਮਾਰੂ ਸੋਲਹੇ ਮਃ ੩)#ਪੁਰਾਣਾਂ ਵਿੱਚ ਰੁਦ੍ਰ ੧੧. ਇਹ ਭੀ ਲਿਖੇ ਹਨ- ਅਜ, ਏਕਪਾਦ, ਅਹਿਵ੍ਰਧਨ, ਪਿਨਾਕੀ, ਅਪਰਾਜਿਤ, ਤ੍ਰ੍ਯੰਬਕ, ਮਹੇਸ਼੍ਵਰ, ਵ੍ਰਿਸਾਕਪੀ, ਸੰਭੂ, ਹਰਣ ਅਤੇ ਈਸ਼੍ਵਰ.#ਗਰੁੜਪੁਰਾਣ ਵਿੱਚ ਨਾਮ ਇਹ ਹਨ- ਅਜੈਕਪਾਦ, ਅਹਿਵ੍ਰਧਨ (अहिवध्न) ਤ੍ਵਸ੍ਟਾ, ਵਿਸ਼੍ਵਰੂਪਹਰ, ਬਹੁਰੂਪ, ਤ੍ਰ੍ਯੰਬਕ, ਅਪਰਾਜਿਤ, ਵ੍ਰਿਸਾਕਪਿ, ਸੰਭੁ, ਕਪਰਦੀ ਅਤੇ ਰੈਵਤ. ਵ੍ਰਿਹਦਾਰਣ੍ਯਕ ਉਪਨਿਸਦ ਵਿੱਚ ਦਸ਼ ਪ੍ਰਾਣ ਅਤੇ ਅੰਤਹਕਰਣ ਨੂੰ ਗਿਆਰਾਂ ਰੁਦ੍ਰ ਲਿਖਿਆ ਹੈ। ੨. ਗਿਆਰਾਂ ਸੰਖ੍ਯਾ ਬੋਧਕ, ਕਿਉਂਕਿ ਰੁਦ੍ਰ ੧੧. ਲਿਖੇ ਹਨ। ੩. ਵਿ- ਭਯਾਨਕ ਡਰਾਉਣਾ. "ਤਿਨ ਤਰਿਓ ਸਮੁਦ੍ਰ ਰੁਦ੍ਰ ਖਿਨ ਇਕ ਮਹਿ." (ਸਵੈਯੇ ਮਃ ੪. ਕੇ)
ਸੰਗ੍ਯਾ- ਸ਼ਿਵ ਦੇ ਵੀਰਯ ਤੋਂ ਪੈਦਾ ਹੋਇਆ, ਪਾਰਾ, ਪਾਰਦ। ੨. ਕਾਰਤਿਕੇਯ. ਖਡਾਨਨ। ੩. ਗਣੇਸ਼.
ਸ਼ਿਵ ਦੀ ਇਸਤ੍ਰੀ ਪਾਰਵਤੀ। ੨. ਅਲਸੀ. ਦੇਖੋ, ਅਲਸੀ.
ਸ਼ਿਵ ਦੀ ਪੁਰੀ, ਕਾਸ਼ੀ। ੩. ਕੈਲਾਸ਼.
ਪਾਰਵਤੀ। ੨. ਹਰੜ. ਹਰੀਤਕੀ.
nan
ਪਾਰਵਤੀ ਦਾ ਪੁਤ੍ਰ ਗਣੇਸ਼.
ਰੁਦ੍ਰਵੀਰ੍ਯ. ਪਾਰਾ. ਦੇਖੋ, ਰੁਦ੍ਰਜ.
ਦੇਖੋ, ਨਵਰਸ ਅਤੇ ਰੌਦ੍ਰ. "ਬਰਨ੍ਯੋ ਸਭ ਹੀ ਰਸ ਰੁਦ੍ਰ ਮਈ ਹੈ." (ਚੰਡੀ ੧) ਅਜਾਣ ਲਿਖਾਰੀਆਂ ਨੇ ਉਂਕੜ ਨੂੰ ਰਾਰੇ ਨਾਲ ਜੋੜਕੇ ਰਸਰੁਦ੍ਰ ਦੀ ਥਾਂ ਰਸਭਦ੍ਰ ਬਣਾ ਦਿੱਤਾ ਹੈ.
ਸ਼ਿਵ ਦਾ ਲੋਕ, ਕੈਲਾਸ਼.
ਸ਼ਿਵ ਦੇ ਵਿਚਰਣ ਦਾ ਸਮਾਂ, ਸੰਝ ਦਾ ਵੇਲਾ. "ਭਯੋ ਰੁਦ੍ਰ ਫਿਰਬੇ ਕੋ ਸਮੋ." (ਗੁਪ੍ਰਸੂ)